Home » ਨਾਈਟ ਕਲੱਬ ਵਿੱਚ ਲੱਗੀ ਅੱਗ,13 ਲੋਕਾਂ ਦੀ ਮੌਤ, 35 ਝੁਲਸੇ
Home Page News • World • World News

ਨਾਈਟ ਕਲੱਬ ਵਿੱਚ ਲੱਗੀ ਅੱਗ,13 ਲੋਕਾਂ ਦੀ ਮੌਤ, 35 ਝੁਲਸੇ

Spread the news

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਦੱਖਣ-ਪੂਰਬ ‘ਚ ਸਥਿਤ ਚੋਨਬੁਰੀ ਸੂਬੇ ‘ਚ ਸ਼ੁੱਕਰਵਾਰ ਨੂੰ ਇਕ ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਕਰਨਲ ਵੁਟੀਪੋਂਗ ਸੋਮਜਈ ਨੇ ਟੈਲੀਫੋਨ ‘ਤੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਕਰੀਬ 1:00 ਵਜੇ ਸਤਾਹਿਪ ਜ਼ਿਲੇ ਦੇ ਮਾਊਂਟੇਨ ਬੀ ਨਾਈਟ ਕਲੱਬ ‘ਚ ਅੱਗ ਲੱਗੀ।