Home » ਨੌਰਥ ਆਕਲੈਂਡ “ਲੇਡੀਜ਼ ਨਾਈਟ” ਤੇ ਲੱਗੀਆਂ ਖੂਬ ਰੌਣਕਾਂ…
Entertainment • Entertainment • Home Page News • New Zealand Local News • NewZealand

ਨੌਰਥ ਆਕਲੈਂਡ “ਲੇਡੀਜ਼ ਨਾਈਟ” ਤੇ ਲੱਗੀਆਂ ਖੂਬ ਰੌਣਕਾਂ…

Spread the news

ਆਕਲੈਂਡ, (ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਜਿੱਥੇ ਆਏ ਦਿਨ ਭਾਰਤੀ ਭਾਰੀਚਾਰੇ ਵੱਲੋ ਵੱਡੇ-ਵੱਡੇ ਸੱਭਿਆਚਾਰਕ ਸਮਾਗਮਾ ਦਾ ਅਯੋਜ਼ਨ ਹੁੰਦਾ ਰਹਿੰਦਾ ਹੈ ਉੱਥੇ ਹੀ ਹੁਣ ਸਮੁੰਦਰੋ-ਪਾਰ ਜਾਣੀਕੇ ਨੌਰਥਸ਼ੋਰ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।ਬੀਤੇ ਸ਼ਨੀਵਾਰ 13 ਅਗਸਤ ਦੀ ਸ਼ਾਮ ਨੂੰ ਨੌਰਥਸ਼ੋਰ ਇੰਡੀਅਨ ਵੂਮੈਂਨ ਵੱਲੋਂ ਇੱਕ ਬਹੁਤ ਹੀ ਸ਼ਾਨਦਾਰ ਤੀਆਂ ਦਾ ਮੇਲਾਂ(ਲੇਡੀਜ਼ ਨਾਈਟ) ਦਾ ਆਯੋਜਨ ਕੀਤਾ ਗਿਆ।ਇਸ ਸਭਿਆਚਾਰਕ ਸ਼ਾਮ ਵਿੱਚ ਗਿੱਧਾ, ਭੰਗੜਾ, ਡਾਂਸ ਅਇਟਮ ਤੋ ਇਲਾਵਾ ਲਾਈਵ ਡੀਜੇ ਤੇ ਪੰਜਾਬੀ,ਹਿੰਦੀ ਗਾਣਿਆਂ ਨਾਲ ਭਰਪੂਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਚਟਪਟਾ ਖਾਣ-ਪੀਣ ਲਈ ਫੂਡ ਸਟਾਲ ਦੇ ਨਾਲ-ਨਾਲ ਕੱਪੜਿਆਂ ਅਤੇ ਜਿਊਲਰੀ ਦੇ ਵਿਸ਼ੇਸ਼ ਸਟਾਲ ਲਗਾਏ ਗਏ ਸਨ।ਇਸ ਨਾਈਟ ਵਿੱਚ ਪਹੁੰਚੀਆਂ ਹੋਈਆਂ ਲੇਡੀਜ਼ ਲਈ ਸੋਨੇ ਦੀ ਮੁੰਦਰੀ ਅਤੇ ਕਈ ਹੋਰ ਇਨਾਮ ਡਰਾਅ ਰਾਹੀ ਕੱਢੇ ਗਏ।ਸਟੇਜ ਐਂਕਰ ਦੀ ਭੂਮਿਕਾਂ ਹਰਜੀਤ ਕੌਰ ਅਤੇ ਰਾਜਵਿੰਦਰ ਕੌਰ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ।ਲੇਡੀਜ ਨਾਈਟ ਦੇ ਸਾਰੇ ਪ੍ਰਬੰਧ ਰਾਈਟ ਆਈਡੀਆ ਪ੍ਰੋਡਕਸ਼ਨ ਵੱਲੋਂ ਕੀਤੇ ਗਏ ਸਨ।