Home » ਆਜ਼ਾਦੀ ਦਿਹਾੜੇ ’ਤੇ ਬਿਲ ਗੇਟਸ ਵੱਲੋਂ PM ਮੋਦੀ ਦੀ ਤਾਰੀਫ਼, 200 ਕਰੋੜ ਟੀਕਾਕਰਨ ਦੀ ਪ੍ਰਾਪਤੀ ’ਤੇ ਦਿੱਤੀ ਵਧਾਈ….
Home Page News World World News

ਆਜ਼ਾਦੀ ਦਿਹਾੜੇ ’ਤੇ ਬਿਲ ਗੇਟਸ ਵੱਲੋਂ PM ਮੋਦੀ ਦੀ ਤਾਰੀਫ਼, 200 ਕਰੋੜ ਟੀਕਾਕਰਨ ਦੀ ਪ੍ਰਾਪਤੀ ’ਤੇ ਦਿੱਤੀ ਵਧਾਈ….

Spread the news

ਭਾਰਤ ਦੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ’ਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਭਾਰਤ ’ਚ ਕੋਰੋਨਾ ਵਾਇਰਸ ਦੀਆਂ 200 ਕਰੋੜ ਖੁਰਾਕਾਂ ਦੇ ਟੀਚੇ ਨੂੰ ਪੂਰਾ ਕਰਨ ’ਤੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿੱਟਰ ਜ਼ਰੀਏ ਵਧਾਈ ਦਿੱਤੀ। ਬਿਲ ਗੇਟਸ ਨੇ ਟਵੀਟ ਜ਼ਰੀਏ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਰਕਾਰ ਨਾਲ ਲਗਾਤਾਰ ਸਾਂਝੇਦਾਰੀ ਲਈ ਧੰਨਵਾਦ ਪ੍ਰਗਟਾਇਆ। ਬਿਲ ਗੇਟਸ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘‘200 ਕਰੋੜ ਟੀਕਿਆਂ ਦੇ ਇਕ ਹੋਰ ਮੀਲ ਦਾ ਪੱਥਰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ। ਅਸੀਂ ਭਾਰਤੀ ਵੈਕਸੀਨ ਨਿਰਮਾਤਾਵਾਂ ਅਤੇ ਭਾਰਤ ਸਰਕਾਰ ਨਾਲ ਸਾਡੀ ਲਗਾਤਾਰ ਸਾਂਝੇਦਾਰੀ ਲਈ ਧੰਨਵਾਦੀ ਹਾਂ। ‘‘ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਇਕ ਸਾਲ ਬਾਅਦ, ਭਾਰਤ ਨੇ ਐਤਵਾਰ ਨੂੰ ਟੀਕਾਕਰਨ ਦੀਆਂ 200 ਖੁਰਾਕਾਂ ਦਾ ਟੀਚਾ ਪੂਰਾ ਕਰ ਲਿਆ। ਇਸ ਮੌਕੇ ’ਤੇ ਪੀ. ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ‘‘ਭਾਰਤ ਨੇ ਫਿਰ ਇਤਿਹਾਸ ਰਚਿਆ ਹੈ! ਉਨ੍ਹਾਂ ਲੋਕਾਂ ’ਤੇ ਮਾਣ ਹੈ, ਜਿਨ੍ਹਾਂ ਨੇ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਰਫ਼ਤਾਰ ਨੂੰ ਤੇਜ਼ ਕਰਨ ਵਿਚ ਯੋਗਦਾਨ ਦਿੱਤਾ। ਉਥੇ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਵੀ ਦੇਸ਼ ’ਚ ਕੋਰੋਨਾ ਵੈਕਸੀਨ ਡੋਜ਼ ਲਗਾਉਣ ਦੇ ਮਾਮਲੇ ’ਚ 200 ਕਰੋੜ ਦਾ ਨਵਾਂ ਇਤਿਹਾਸ ਬਣਾਉਣ ’ਤੇ ਖ਼ੁਸ਼ੀ ਪ੍ਰਗਟ ਕੀਤੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਸੀ ਕਿ ਇਸ ਦਾ ਮੁੱਖ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ਵਾਸੀਆਂ ਪ੍ਰਤੀ ਸੰਕਲਪ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਸੀ ਕਿ ਵਿਗਿਆਨਕ ਖੋਜ ’ਤੇ ਜ਼ੋਰ, ਕੋਵਿਡ-19 ਵੈਕਸੀਨ ਦੀ ਰਚਨਾ ਅਤੇ ਰਾਸ਼ਟਰੀ ਪੱਧਰ ’ਤੇ ਟੀਕਾਕਰਨ ਮੁਹਿੰਮ ਲਈ ਬਣਾਏ ਗਏ ਵੱਡੇ ਨੈੱਟਵਰਕ ਨੇ ਲੋਕਾਂ ਨੂੰ ਟੀਕੇ ਦੀਆਂ 200 ਕਰੋੜ ਖੁਰਾਕਾਂ ਤੇਜ਼ੀ ਨਾਲ ਲਗਵਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਕੋਰੋਨਾ ਤੋਂ ਬਚਾਅ ਦਾ ਰਸਤਾ ਦਿਖਾਇਆ ਹੈ।