ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅੱਜ ਪੁਲਿਸ ਲਾਈਨ ਰੂਪਨਗਰ ਬਾਈਪਾਸ ਤੇ ਪਹੁੰਚਣ ਮੌਕੇ ਅਕਾਲੀ ਦਲ ਤੇ ਯੂਥ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਕਾਰਜਕਾਰੀ ਪ੍ਧਾਨ ਗੁਰਿੰਦਰ ਸਿੰਘ ਗੋਗੀ, ਨਗਰ ਕੌਂਸਲ ਦੇ ਸਾਬਕਾ ਪ੍ਧਾਨ ਪਰਮਜੀਤ ਸਿੰਘ ਮੱਕਡ਼ ਤੇ ਹੋਰ ਅਕਾਲੀ ਆਗੂਆਂ ਨੇ ਮਜੀਠੀਆ ਦਾ ਸਨਮਾਨ ਕੀਤਾ। ਸ੍ਰੀ ਮਜੀਠੀਆ ਇਥੋਂ ਜ਼ਿਲ੍ਹਾਂ ਨਵਾਂਸ਼ਹਿਰ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਲਈ ਰਵਾਨਾ ਹੋਏ। ਸ੍ਰੀ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦਿਆਂ ਕਿਹਾ ਕਿ ਛੱਲਾ ਮੁਡ਼ ਕੇ ਨਹੀਂ ਆਇਆ।
ਇਸ ਮੌਕੇ ਬਿਕਰਮ ਮਜੀਠੀਆ ਵੱਲੋਂ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਗਿਆ ਕਿ ਮੁਹੱਲਾ ਕਲੀਨਿਕ ਤਾਂ ਬਣਾ ਦਿੱਤੇ ਗਏ ਹਨ ਲੇਕਿਨ ਇਸ ਵਿੱਚ ਕਿੰਨੇ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਅਤੇ ਕਿੰਨੇ ਫਾਰਮਾਸਿਸਟ ਭਰਤੀ ਕੀਤੇ ਗਏ ਹਨ ਇਸ ਦਾ ਵੇਰਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਢਾਂਚਾ ਮਜ਼ਬੂਤ ਨਹੀ ਕੀਤਾ ਤੇ ਡਾਕਟਰਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ।
ਜਿਸ ਕਾਰਨ ਡਾਕਟਰ ਅਸਤੀਫ਼ਾ ਦੇ ਕੇ ਜਾ ਰਹੇ ਹਨ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾ. ਰਾਜ ਬਹਾਦੁਰ ਵਰਗੇ ਚੋਟੀ ਦੇ ਇੱਕ ਵੱਡੇ ਡਾਕਟਰ ਹਨ ਅਤੇ ਉਨ੍ਹਾਂ ਦਾ ਵੀ ਅਪਮਾਨ ਕੀਤਾ ਗਿਆ ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਸ ਮੁੱਦੇ ਉਤੇ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ ਕਿ ਇਹ ਟਿੱਪਣੀ ਵੀ ਉਨ੍ਹਾਂ ਵੱਲੋਂ ਹੀ ਕੀਤੀ ਗਈ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਇਸ ਗੱਲ ਦੇ ਸਬੂਤ ਲੈ ਕੇ ਆਏ ਹਨ ਉਸ ਗੱਲ ਦਾ ਕੇਜਰੀਵਾਲ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਤੇ ਹਰ ਮੁੱਦੇ ਨੂੰ ਗੋਲ ਮੋਲ ਕਰ ਕੇ ਉਸ ਤੋਂ ਭੱਜਣਾ ਨਹੀਂ ਚਾਹੀਦਾ।