Home » ਨੌਰਥਲੈਂਡ ‘ਚ ਅੱਜ ਅਤੇ ਕੱਲ੍ਹ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ…
Home Page News • New Zealand Local News • NewZealand

ਨੌਰਥਲੈਂਡ ‘ਚ ਅੱਜ ਅਤੇ ਕੱਲ੍ਹ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਨੌਰਥਲੈਂਡ ‘ਚ ਅੱਜ ਅਤੇ ਕੱਲ੍ਹ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੈਟਸਰਵਿਸ ਨੇ ਕਿਹਾ ਕਿ ਬੁੱਧਵਾਰ ਸਵੇਰੇ 9 ਵਜੇ ਤੋਂ ਉੱਤਰ-ਪੂਰਬ ਦੀ ਹਨੇਰੀ ਚੱਲੇਗੀ ਜਿਸ ਦੀ ਕਦੇ-ਕਦੇ ਗੰਭੀਰ ਹੋਣ ਦੀ ਭਵਿੱਖਬਾਣੀ ਕੀਤੀ ਹੈ।ਤੇਜ਼ ਹਵਾਵਾਂ ਦਰਖਤਾਂ, ਪਾਵਰ ਲਾਈਨਾਂ ਅਤੇ ਅਸੁਰੱਖਿਅਤ ਢਾਂਚੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਡਰਾਈਵਿੰਗ ਕਰਦੇ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਬੁੱਧਵਾਰ ਸ਼ਾਮ 7 ਵਜੇ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੱਕ ਨੌਰਥਲੈਂਡ ਵਿੱਚ 140 ਤੋਂ 200 ਮਿਲੀਮੀਟਰ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।