Home » ਕ੍ਰਾਈਸਟਚਰਚ ਵਿੱਚ ਵਾਪਰੇ ਇਕ ਹਾਦਸੇ ਦੌਰਾਨ ਸੱਤ ਜ਼ਖ਼ਮੀ, ਦੋ ਦੀ ਹਾਲਤ ਗੰਭੀਰ…
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਵਾਪਰੇ ਇਕ ਹਾਦਸੇ ਦੌਰਾਨ ਸੱਤ ਜ਼ਖ਼ਮੀ, ਦੋ ਦੀ ਹਾਲਤ ਗੰਭੀਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਕ੍ਰਾਈਸਟਚਰਚ ਦੇ ਦੱਖਣ ਵਿੱਚ ਦੋ ਵਾਹਨਾਂ ਦੇ ਹਾਦਸੇ ਤੋਂ ਬਾਅਦ ਸੱਤ ਲੋਕ ਜ਼ਖਮੀ ਹੋ ਗਏ ਹਨ – ਜਿਨ੍ਹਾਂ ਵਿੱਚ ਦੋ ਦੀ ਹਾਲਤ ਗੰਭੀਰ ਹੈ। ਐਮਰਜੈਂਸੀ ਸੇਵਾਵਾਂ ਸਵੇਰੇ 9.30 ਵਜੇ ਬਰਨਹੈਮ ਨੇੜੇ ਸਟੇਟ ਹਾਈਵੇਅ 1 ‘ਤੇ ਹਾਦਸੇ ਲਈ ਪਹੁੰਚੀਆਂ। ਸੇਂਟ ਜੌਹਨ ਦੇ ਬੁਲਾਰੇ ਨੇ ਕਿਹਾ ਕਿ ਛੇ ਐਂਬੂਲੈਂਸ, ਚਾਰ ਕਲੀਨਿਕਲ ਮੈਨੇਜਰ, ਇੱਕ ਰੈਪਿਡ ਰਿਸਪਾਂਸ ਵਾਹਨ ਅਤੇ ਇੱਕ ਹੈਲੀਕਾਪਟਰ ਨੇ ਮੌਕੇ ਤੇ ਪਹੁੰਚਿਆਂ।ਸੱਤ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਸੇਂਟ ਜੌਨ ਹੈਲਥ ਸ਼ਟਲ ਸਨ ਜੋ ਕਿ ਇੱਕ ਕੋਹਾ-ਆਧਾਰਿਤ ਕਮਿਊਨਿਟੀ ਸੇਵਾ ਹੈ ਜੋ ਲੋਕਾਂ ਨੂੰ ਸਿਹਤ-ਸਬੰਧਤ ਮੁਲਾਕਾਤਾਂ ਲਈ ਪਹੁੰਚਾਉਂਦੀ ਹੈ, ਅਤੇ ਫਿਰ ਉਹਨਾਂ ਨੂੰ ਦੁਬਾਰਾ ਘਰ ਲਿਆਉਂਦੀ ਹੈ।