Home » ਹੁਣ ਫਿਰ ਚੋਰਾਂ ਨੇ ਭੰਨਿਆਂ ਮਾਈਕਲ ਹਿੱਲ ਜਿਊਲਰੀ ਸਟੋਰ…
Home Page News New Zealand Local News NewZealand

ਹੁਣ ਫਿਰ ਚੋਰਾਂ ਨੇ ਭੰਨਿਆਂ ਮਾਈਕਲ ਹਿੱਲ ਜਿਊਲਰੀ ਸਟੋਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੁੱਝ ਸਮੇਂ ਤੋ ਆਕਲੈਂਡ ਵਿੱਚ ਅਪਰਾਧ ਦੀ ਲਹਿਰ ਇੰਨੀ ਜਿਆਦਾ ਵੱਧ ਗਈ ਹੈ ਕਿ ਅੱਜ ਤੜਕੇ ਸਵੇਰ ਆਕਲੈਂਡ ਦੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਸਿਰਫ਼ ਇੱਕ ਮਹੀਨੇ ਵਿੱਚ ਹੀ ਦੂਜੀ ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।ਪੁਲਿਸ ਅਧਿਕਾਰੀਆਂ ਨੂੰ ਬੁਧਵਾਰ ਸਵੇਰੇ 4 ਵਜੇ ਤੋਂ ਬਾਅਦ ਨਿਊਮਾਰਕੀਟ ਦੇ ਬ੍ਰੌਡਵੇ ‘ਤੇ ਮਾਈਕਲ ਹਿੱਲ ਜਿਊਲਰੀ ਸਟੋਰ ‘ਤੇ ਬੁਲਾਇਆ ਗਿਆ ਜਿੱਥੇ ਚੋਰਾਂ ਵੱਲੋਂ ਦੁਕਾਨ ਦੀ ਕਾਫੀ ਭੰਨਤੌੜ ਕੀਤੀ ਗਈ ਹੈ।ਇਸ ਤੋ ਪਹਿਲਾ ਜੁਲਾਈ ਮਹੀਨੇ ਵਿੱਚ ਵੀ ਇਹ ਦੁਕਾਨ ਦਿਨ-ਦਿਹਾੜੇ ਲੁੱਟ ਦਾ ਸ਼ਿਕਾਰ ਹੋਈ ਸੀ।