Home » ਪਾਪਾਟੋਏਟੋਏ ‘ਚ ਹੋਈ ਗੋਲੀਬਾਰੀ ਘਟਨਾ ਸਬੰਧੀ ਦੋ ਵਿਅਕਤੀ ਗ੍ਰਿਫਤਾਰ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਹੋਈ ਗੋਲੀਬਾਰੀ ਘਟਨਾ ਸਬੰਧੀ ਦੋ ਵਿਅਕਤੀ ਗ੍ਰਿਫਤਾਰ…

Spread the news

ਆਕਲੈਂਡ ਦੇ ਪਾਪਾਟੋਏਟੋਏ ‘ਚ ਬੀਤੀ ਰਾਤ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਗੋਲੀਬਾਰੀ ਦੀ ਘਟਨਾ ਬੀਤੀ ਰਾਤ 9 ਵਜੇ ਦੇ ਕਰੀਬ ਐਲਿਜ਼ਾਬੈਥ ਐਵੇਨਿਊ ਵਿਖੇ ਵਾਪਰੀ ਸੀ ਜਿੱਥੇ ਇੱਕ ਵਿਅਕਤੀ ਨੂੰ ਗੰਭੀਰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆਂ ਗਿਆ ਸੀ।ਪੁਲਿਸ ਵੱਲੋਂ ਜਾਰੀ ਜਾਣਕਾੀ ਵਿੱਚ ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਕਿਹਾ ਕਿ 24 ਅਤੇ 27 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲ ਦੋ ਬੰਦੂਕਾਂ ਮਿਲੀਆਂ ਹਨ ਅਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਦੱਸਿਆ ਕਿ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਹੁਣ ਉਹ ਹਾਲਤ ਸਥਿਰ ਹੈ।