Home » ਆਕਲੈਂਡ ‘ਚ ਅੱਜ ਸਵੇਰ ਹੋਏ ਧਮਾਕੇ ਵਿੱਚ ਪੰਜ ਲੋਕ ਜ਼ਖਮੀ…
Home Page News New Zealand Local News NewZealand

ਆਕਲੈਂਡ ‘ਚ ਅੱਜ ਸਵੇਰ ਹੋਏ ਧਮਾਕੇ ਵਿੱਚ ਪੰਜ ਲੋਕ ਜ਼ਖਮੀ…

Spread the news

ਆਕਲੈਂਡ ‘ਚ ਇੱਕ ਕੰਸਟਰਕਸ਼ਨ ਸਾਈਟ ‘ਤੇ ਅੱਜ ਸਵੇਰ ਹੋਏ ਇੱਕ ਧਮਾਕੇ ਵਿੱਚ ਪੰਜ ਲੋਕ ਜਖਮੀ ਹੋ ਗਏ।ਧਮਾਕਾ ਹਾਲਸੇਅ ਸਟਰੀਟ ਤੇ ਸਵੇਰੇ 6.30 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ।ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਇੱਕ ਦਰਮਿਆਨੀ ਹਾਲਤ ਵਿੱਚ ਪੰਜਵੇਂ ਵਿਅਕਤੀ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ।ਹਾਦਸਾ ਇੱਕ ਕਰਮਚਾਰੀ ਵੱਲੋਂ ਖਾਣਾ ਬਨਾਉਣ ਵਾਲੀ ਕੋਈ ਹੀਟਿੰਗ ਡਿਵਾਈਸ ਦੀ ਵਰਤੋਂ ਕਰਦੇ ਸਮੇ ਵਾਪਰਿਆਂ ਦੱਸਿਆਂ ਜਾ ਰਿਹਾ ਹੈ।