Home » ਆਕਲੈਂਡ ਧਮਾਕੇ ਤੋਂ ਬਾਅਦ ਦੋ ਵਿਅਕਤੀ ਅਜੇ ਵੀ ਗੰਭੀਰ ਹਾਲਤ ਵਿੱਚ…
Home Page News New Zealand Local News NewZealand

ਆਕਲੈਂਡ ਧਮਾਕੇ ਤੋਂ ਬਾਅਦ ਦੋ ਵਿਅਕਤੀ ਅਜੇ ਵੀ ਗੰਭੀਰ ਹਾਲਤ ਵਿੱਚ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਹਫ਼ਤੇ ਆਕਲੈਂਡ ਵਿੱਚ ਇੱਕ ਇਮਾਰਤ ਦੀ ਉਸਾਰੀ ਵਾਲੀ ਥਾਂ ‘ਤੇ ਧਮਾਕੇ ‘ਚ ਜਖਮੀ ਹੋਏ ਵਿਅਕਤੀਆਂ ਵਿੱਚੋਂ ਦੋ ਲੋਕ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਆ। 26 ਅਗਸਤ ਦੀ ਸਵੇਰ ਨੂੰ ਵਿਨਯਾਰਡ ਕੁਆਰਟਰ ਵਿੱਚ ਇਮਾਰਤ ਵਾਲੀ ਥਾਂ ਤੋਂ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਮਾਕਾ ਕਿਸ ਕਾਰਨ ਹੋਇਆ, ਪਰ ਰਿਪੋਰਟਾਂ ਦੱਸਦੀਆਂ ਹਨ ਕਿ ਦਿਨ ਦੇ ਕਰੀਬ 6.30 ਵਜੇ ਹਾਕਿਨਜ਼ ਕੰਸਟ੍ਰਕਸ਼ਨ ਸਾਈਟ ‘ਤੇ ਬਾਰਬਿਕਯੂ ਨਾਲ ਜੁੜੀ ਐਲਪੀਜੀ ਦੀ ਬੋਤਲ ਫਟ ਗਈ। ਉਸਾਰੀ ਕਾਮਿਆਂ ਲਈ ਪੋਰਟੇਬਲ ਗੈਸ ਕੁਕਰ ਦੀ ਵਰਤੋਂ ਕਰਨਾ ਆਮ ਗੱਲ ਹੈ।ਵਰਕਸੇਫ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਪਰ ਕਿਹਾ ਕਿ ਕੰਮ ਨੂੰ ਪੂਰਾ ਹੋਣ ਵਿੱਚ 12 ਮਹੀਨੇ ਲੱਗ ਸਕਦੇ ਹਨ।