Home » ਲੰਡਨ ਤੋਂ ਗਾਇਬ ਹੋਈ ਕਰੋੜਾਂ ਦੀ ਬੈਂਟਲੇ ਕਾਰ ਪਾਕਿਸਤਾਨ ਦੇ ਕਰਾਚੀ ਤੋਂ ਹੋਈ ਬਰਾਮਦ…
Home Page News India World World News

ਲੰਡਨ ਤੋਂ ਗਾਇਬ ਹੋਈ ਕਰੋੜਾਂ ਦੀ ਬੈਂਟਲੇ ਕਾਰ ਪਾਕਿਸਤਾਨ ਦੇ ਕਰਾਚੀ ਤੋਂ ਹੋਈ ਬਰਾਮਦ…

Spread the news

ਚੋਰਾਂ ਦਾ ਨੈੱਟਵਰਕ ਦੁਨੀਆ ਦੇ ਹਰ ਦੇਸ਼ ਵਿੱਚ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਦੇ ਸੰਪਰਕ ਹਰ ਥਾਂ ਮਿਲ ਜਾਂਦੇ ਹਨ। ਇਸ ਦਾ ਪਤਾ ਇਸ ਗੱਲੋਂ ਲੱਗਦਾ ਹੈ ਕਿ ਲੰਡਨ ਤੋਂ ਕਥਿਤ ਤੌਰ ‘ਤੇ ਚੋਰੀ ਕੀਤੀ ਗਈ ਇੱਕ ਲਗਜ਼ਰੀ ਬੈਂਟਲੇ ਮੁਲਸੇਨ ਕਾਰ ਪਾਕਿਸਤਾਨ ਦੇ ਕਰਾਚੀ ਵਿੱਚ ਕਸਟਮ ਦੇ ਛਾਪੇ ਦੌਰਾਨ ਬਰਾਮਦ ਕੀਤੀ ਗਈ ਸੀ।ਇਕ ਸਥਾਨਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੁਲੈਕਟਰੇਟ ਆਫ ਕਸਟਮਜ਼ ਇਨਫੋਰਸਮੈਂਟ (ਸੀ. ਸੀ. ਈ.) ਵਲੋਂ ਇਹ ਛਾਪੇਮਾਰੀ ਬ੍ਰਿਟੇਨ ਦੀ ਖੁਫੀਆ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।ਪਾਕਿਸਤਾਨ ਦੇ ਅਖਬਾਰ ਬਿਜ਼ਨਸ ਰਿਕਾਰਡਰ ਦੀ ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਖੁਫੀਆ ਏਜੰਸੀ ਨੇ ਕਥਿਤ ਤੌਰ ‘ਤੇ ਸੀਸੀਈ ਕਰਾਚੀ ਨੂੰ ਇੱਕ ਬੈਂਟਲੇ ਮੁਲਸੈਨ-ਵੀ8 ਆਟੋਮੈਟਿਕ ਬਾਰੇ ਸੂਚਿਤ ਕੀਤਾ। ਜਿਸ ਨੂੰ ਕਰਾਚੀ ਦੇ ਡੀ.ਐਚ.ਏ, ਵਿਖੇ ਪਾਰਕ ਕੀਤਾ ਗਿਆ ਸੀ। ਇਸ ਖਬਰ ਦੀ ਸੱਚਾਈ ਦਾ ਪਤਾ ਲਗਾਉਣ ਲਈ ਉਕਤ ਸਥਾਨ ‘ਤੇ ਤਿੱਖੀ ਨਜ਼ਰ ਰੱਖ ਕੇ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ‘ਤੇ ਇਕ ਘਰ ਦੇ ਵਰਾਂਡੇ ‘ਚ ਖੜ੍ਹੀ ਇਹ ਉੱਚੀ ਕੀਮਤੀ ਕਾਰ ਮਿਲੀ।ਇਸ ਤੋਂ ਬਾਅਦ ਕਸਟਮ ਇਨਫੋਰਸਮੈਂਟ ਵਿਭਾਗ ਨੇ ਵਾਹਨ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਪੁੱਛਗਿੱਛ ਦੌਰਾਨ ਵਾਹਨ ਦੇ ਮਾਲਕ ਨੇ ਦੱਸਿਆ ਕਿ ਇਹ ਕਾਰ ਉਸ ਨੂੰ ਕਿਸੇ ਹੋਰ ਵਿਅਕਤੀ ਵੱਲੋਂ ਵੇਚੀ ਗਈ ਸੀ, ਜਿਸ ਨੇ ਸਬੰਧਤ ਅਧਿਕਾਰੀਆਂ ਤੋਂ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਕਲੀਅਰ ਕਰਵਾਉਣ ਲਈ ਹਾਮੀ ਵੀ ਭਰੀ ਸੀ।