Home » ਸਵਿਟਜ਼ਰਲੈਂਡ ਪੁਲਿਸ ਵਲੋਂ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀ ਬਰਾਮਦ…
Home Page News India World World News

ਸਵਿਟਜ਼ਰਲੈਂਡ ਪੁਲਿਸ ਵਲੋਂ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀ ਬਰਾਮਦ…

Spread the news

ਸਵਿਟਜ਼ਰਲੈਂਡ ਦੀ ਪੁਲਿਸ ਨੇ ਹਾਈਵੇਅ ‘ਤੇ ਟ੍ਰੈਫਿਕ ਜਾਂਚ ਦੌਰਾਨ ਇਕ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀਆਂ ਨੂੰ ਬਰਾਮਦ ਕੀਤਾ ਹੈ | ਨਿਡਵਾਲਡੇਨ ਕੈਂਟਨ (ਰਾਜ) ਦੀ ਪੁਲਿਸ ਨੇ ਦੱਸਿਆ ਕਿ ਇਤਾਲਵੀ-ਰਜਿਸਟਰਡ ਵਾਹਨ ਨੂੰ ਸੋਮਵਾਰ ਸਵੇਰੇ ਲੂਸਰਨ ਦੇ ਕੇਂਦਰੀ ਸ਼ਹਿਰ ਦੇ ਨੇੜੇ ਬੁਓਚਸ ਵਿਖੇ ਏ-2 ਹਾਈਵੇਅ ‘ਤੇ ਉੱਤਰ ਵੱਲ ਜਾ ਕੇ ਰੋਕਿਆ ਗਿਆ ਸੀ, ਜਿਸ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਪ੍ਰਵਾਸੀ ਵੈਨ ਦੇ ਖਿੜਕੀ ਰਹਿਤ ਕਾਰਗੋ ਖੇਤਰ ‘ਚ ਨੂੜੇ ਹੋਏ ਸਨ | ਪੁਲਿਸ ਅਨੁਸਾਰ ਬਰਾਮਦ ਪ੍ਰਵਾਸੀ ਕਈ ਘੰਟਿਆਂ ਤੋਂ ਵੈਨ ‘ਚ ਬੰਦ ਸਨ, ਜਿਨ੍ਹਾਂ ਦੀ ਉਮਰ 20 ਤੋਂ 50 ਦੇ ਵਿਚਕਾਰ ਹੈ ਅਤੇ ਉਹ ਭਾਰਤ, ਅਫ਼ਗਾਨਿਸਤਾਨ, ਸੀਰੀਆ ਅਤੇ ਬੰਗਲਾਦੇਸ਼ ਦੇ ਸਨ | ਪੁਲਿਸ ਅਨੁਸਾਰ ਬਰਾਮਦ ਪ੍ਰਵਾਸੀ ਸਵਿਟਜ਼ਰਲੈਂਡ ਤੋਂ ਬਾਹਰ ਯੂਰਪੀ ਦੇਸ਼ਾਂ ‘ਚ ਦਾਖਲ ਹੋਣ ਦੀ ਕੋਸ਼ਿਸ਼ ‘ਚ ਸਨ | ਪੁਲਿਸ ਨੇ ਦੱਸਿਆ ਕਿ ਡਰਾਈਵਰ ਇਕ 27 ਸਾਲਾ ਗੈਂਬੀਅਨ ਵਿਅਕਤੀ ਹੈ, ਜੋ ਇਟਲੀ ‘ਚ ਰਹਿੰਦਾ ਹੈ, ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ |