ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਮਹਾਰਾਣੀ ਐਲਿਜ਼ਾਬੈਥ II ਨੇ 96 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਮਹਾਰਾਣੀ ਐਲਿਜ਼ਾਬੈਥ ਇਸ ਸਮੇਂ ਸਟਾਕਲੈਂਡ ਦੇ ਬਾਲਮੋਰਲ ਕੈਸਲ ਵਿੱਚ ਰਹਿ ਰਹੇ ਸੀ, ਜਿੱਥੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਹੋ ਗਈ ਹੈ। ਇਸ ‘ਤੇ ਸ਼ਾਹੀ ਪਰਿਵਾਰ ਦਾ ਬਿਆਨ ਆਇਆ ਹੈ। ਮਹਾਰਾਣੀ ਐਲਿਜ਼ਾਬੈਥ II ਬ੍ਰਿਟੇਨ ‘ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਸਨ।
ਮਹਾਰਾਣੀ ਐਲਿਜ਼ਾਬੈਥ ਦੀ ਮੌਤ ਨੂੰ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਸੋਗ ਅਤੇ ਯਾਦਗਾਰੀ ਸੇਵਾ ਦੇ ਨਾਲ ਮਾਨਤਾ ਦਿੱਤੀ ਜਾਵੇਗੀ।
ਨਿਊਜ਼ੀਲੈਂਡ ਕੋਲ ਰਾਜ ਦੇ ਮੁਖੀ ਦੀ ਮੌਤ ਦੀ ਸਥਿਤੀ ਵਿੱਚ ਇੱਕ ਵਿਸਤ੍ਰਿਤ ਯੋਜਨਾ ਹੈ, ਜੋ ਕਿ ਹੁਣ ਜਾਰੀ ਹੈ।ਪ੍ਰਧਾਨ ਮੰਤਰੀ ਅਤੇ ਗਵਰਨਰ-ਜਨਰਲ ਨੂੰ ਪਹਿਲਾਂ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਅਤੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਦੇ ਨਾਲ ਸੂਚਿਤ ਕੀਤਾ ਗਿਆ ਸੀ।