Home » ਦਿੱਲੀ ਦੇ ਮਸ਼ਹੂਰ ਰਾਜਪਥ ਦਾ ਨਾਂ ਬਦਲ ਕੇ ਰੱਖਿਆ ‘ਕਰਤੱਵਿਆ ਪਥ’…
Home Page News India India News

ਦਿੱਲੀ ਦੇ ਮਸ਼ਹੂਰ ਰਾਜਪਥ ਦਾ ਨਾਂ ਬਦਲ ਕੇ ਰੱਖਿਆ ‘ਕਰਤੱਵਿਆ ਪਥ’…

Spread the news

ਜਿਸ ਰਾਜਪਥ ਤੋਂ ਭਾਰਤ ਦੀ ਗਣਤੰਤਰ ਦਿਵਸ ਪਰੇਡ ਦਾ ਆਗਾਜ਼ ਹੁੰਦਾ ਹੈ ਹੁਣ ਉਸੇ ਰਾਜਪਥ ਦਾ ਨਾਂ ਬਦਲ ਕੇ ‘ਕਰਤੱਵਿਆ ਪਥ’ ਰੱਖ ਦਿੱਤਾ ਗਿਆ ਹੈ।ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਬਾਬਤ ਸਰਬਸੰਮਤੀ ਨਾਲ ਨਵੀਂ ਦਿੱਲੀ ਨਗਰ ਨਿਗਮ ਨੇ ਮਤਾ ਪਾਸ ਕੀਤਾ ਹੈ।ਸੈਂਟਰਲ ਵਿਸਟਾ ਨੂੰ ਰੀ-ਡਿਵੈਲਪ ਕਰਨ ਦੇ ਕ੍ਰਮ ਵਿੱਚ ਲਗਭਗ ਸਾਢੇ ਤਿੰਨ ਕਿਲੋਮੀਟਰ ਲੰਬੇ ਰਾਜਪਥ ਦੀ ਸ਼ਕਲ ਵੀ ਬਦਲ ਦਿੱਤੀ ਗਈ ਹੈ। ਨਵੀਂ ਦਿੱਲੀ ਜਦੋਂ ਬਣ ਕੇ ਤਿਆਰ ਹੋਈ ਤਾਂ ਜਿਸ ਸੜਕ ਨੂੰ ਹੁਣ ਤੱਕ ਰਾਜਪਥ ਕਿਹਾ ਜਾਂਦਾ ਰਿਹਾ ਹੈ, ਉਸ ਨੂੰ ਕਿੰਗਜ਼ ਵੇਅ ਨਾਂ ਨਾਲ ਜਾਣਿਆਂ ਜਾਂਦਾ ਸੀ। ਨਵੀਂ ਦਿੱਲੀ ਨਗਰ ਪ੍ਰੀਸ਼ਦ (ਐੱਨਡੀਐੱਮਸੀ) ਦੇ ਸਾਬਕਾ ਨਿਰਦੇਸ਼ਕ ਮਦਨ ਥਪਲਿਆਲ ਦੱਸਦੇ ਹਨ ਕਿ ਇਹ ਨਾਂ ਦੇਸ਼ ਦੇ ਆਜ਼ਾਦ ਹੋਣ ਦੇ ਬਾਅਦ 1961 ਵਿੱਚ ਬਦਲ ਦਿੱਤਾ ਗਿਆ ਸੀ। ਰਾਜਪਥ ਸ਼ੁਰੂ ਹੁੰਦਾ ਹੈ ਰਾਇਸੀਨਾ ਹਿਲ ‘ਤੇ ਸਥਿਤ ਰਾਸ਼ਟਰਪਤੀ ਭਵਨ ਤੋਂ। ਰਾਜਪਥ ਤੋਂ ਇੰਡੀਆ ਗੇਟ ਦੇ ਵਿਚਕਾਰ ਵਿਜੇ ਚੌਕ ਆਉਂਦਾ ਹੈ।