ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਨੇ ਹੁਣ ਉਸ ਔਰਤ ਦੀ ਪਛਾਣ ਕਰ ਲਈ ਹੈ, ਜਿਸ ਨੂੰ ਪਿਛਲੇ ਹਫ਼ਤੇ ਰਿਵਰ ਰੋਡ ਰੀਕ੍ਰਿਏਸ਼ਨਲ ਰਿਜ਼ਰਵ ਵਿਖੇ ਇੱਕ ਵਾਹਨ ਵਿੱਚ ਮ੍ਰਿਤਕ ਪਾਇਆ ਗਿਆ ਸੀ।ਰਸਮੀ ਪਛਾਣ ਪ੍ਰਕਿਰਿਆਵਾਂ ਨੇ ਔਰਤ ਦੀ ਪਛਾਣ ਨੇਪੀਅਰ ਦੀ 18 ਸਾਲਾ ਅਰੀਕੀ ਰਿਗਬੀ ਵਜੋਂ ਕੀਤੀ ਹੈ।ਪੁਲਿਸ ਅਰੀਕੀ ਦੀ ਮੌਤ ਦੇ ਸਬੰਧ ਵਿੱਚ ਕਈ ਲਾਈਨਾਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਫਾਈਲ ਨੰਬਰ 220905/1265 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰਨ ਜਾ ਫਿਰ 0800 555 111 ‘ਤੇ ਕ੍ਰਾਈਮ ਸਟਾਪਰਾਂ ਨੂੰ ਗੁਮਨਾਮ ਰੂਪ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ।
