ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਵੈਸਟ ਆਕਲੈਂਡ ਦੇ ਇੱਕ ਪੀਜ਼ਾ ਰੈਸਟੋਰੈਂਟ ਤੇ ਅੱਜ ਤੜਕੇ ਚੋਰਾਂ ਵੱਲੋਂ ਭੰਨਤੋੜ ਕੀਤੀ ਗਈ।ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 3.13 ਵਜੇ ਹੈਂਡਰਸਨ ਵੈਲੀ ਰੋਡ ‘ਤੇ ਚੋਰੀ ਦੀ ਰਿਪੋਰਟ ਮਿਲੀ।ਅਪਰਾਧੀ ਚੋਰੀਸ਼ੁਦਾ ਤਿੰਨ ਵਾਹਨਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਵਰਤੋਂ ਜ਼ਬਰਦਸਤੀ ਦੁਕਾਨ ਵਿੱਚ ਦਾਖਲ ਹੋਣ ਲਈ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਚੋਰੀ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਜਾਰੀ ਹੈ।ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ 105 ‘ਤੇ ਸੰਪਰਕ ਕਰਨ।
