Home » ਲਾਈਵ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗਿਆ ਗਾਇਕ ਗੁਰਨਾਮ ਭੁੱਲਰ, ਵੀਡੀਓ ਹੋ ਰਿਹਾ ਵਾਇਰਲ…
Home Page News • India • India Entertainment • India News • Music

ਲਾਈਵ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗਿਆ ਗਾਇਕ ਗੁਰਨਾਮ ਭੁੱਲਰ, ਵੀਡੀਓ ਹੋ ਰਿਹਾ ਵਾਇਰਲ…

Spread the news

ਗੁਰਨਾਮ ਭੁੱਲਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਸਟੇਜ ‘ਤੇ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਗਾਉਂਦੇ ਗਾਉਂਦੇ ਉਹ ਸਟੇਜ ‘ਤੇ ਬੇਧਿਆਨ ਜਿਹਾ ਹੋਏ ਥੋੜਾ ਅੱਗੇ ਆ ਜਾਂਦੇ ਹਨ ਅਤੇ ਉਨ੍ਹਾਂ ਦਾ ਪੈਰ ਸਟੇਜ ‘ਤੇ ਟਿਕਣ ਦੀ ਬਜਾਏ ਹੇਠਾਂ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਉਹ ਸਟੇਜ ਤੋਂ ਥੱਲੇ ਡਿੱਗ ਪੈਂਦੇ ਹਨ ।ਹਾਲਾਂਕਿ ਉਹ ਜਲਦ ਹੀ ਉੱਠ ਵੀ ਜਾਂਦੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਗੁਰਨਾਮ ਭੁੱਲਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।