ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੂਰਬੀ ਆਕਲੈਂਡ ਦੇ ਇੱਕ ਸੈਕੰਡਰੀ ਸਕੂਲ ਵਿੱਚ ਅੱਜ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਮੌਕੇ ਤੇ ਐਮਰਜੈਂਸੀ ਸੇਵਾਵਾਂ ਪਹੁੰਚ ਗਈਆਂ ਹਨ ਘਟਨਾ ਗਲੇਨਡੋਵੀ ਦੇ ਸੈਕਰਡ ਹਾਰਟ ਕਾਲਜ ਵਿੱਚ ਘਟੀ ਹੈ। ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਅੱਠ ਫਾਇਰ ਟਰੱਕਾਂ ਨੇ ਘਟਨਾ ਸਥਾਨ ਤੇ ਪਹੁੰਚੇ ਹਨ।ਇਸ ਮੌਕੇ ਸਕੂਲ ਨੂੰ ਖਾਲੀ ਕਰਵਾਇਆਂ ਗਿਆਂ ਹੈ।
