ਝਾਰਖੰਡ ਦੇ ਚਕਰਧਰਪੁਰ ਵਿੱਚ ਇੱਕ ਪਰਿਵਾਰ ਵਿੱਚ ਪਤੀ-ਪਤਨੀ ਦਾ ਝਗੜਾ ਇਸ ਕਦਰ ਵਧ ਗਿਆ ਕਿ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਪਤੀ ਵੱਲੋਂ ਇੱਕ ਸੱਪ ਨੂੰ ਖਾ ਲਿਆ ਗਿਆ। ਜਿੱਥੇ ਇਹ 55 ਸਾਲ ਦਾ ਵਿਅਕਤੀ ਦਾਸਰ ਬੋਦਰ ਆਪਣੇ ਪਿੰਡ ਵਿੱਚ ਝਾੜ ਫੂਕ ਦਾ ਕੰਮ ਕਰਦਾ ਸੀ। ਕੁਝ ਲੋਕਾਂ ਵੱਲੋਂ ਹਸਪਤਾਲ ਜਾਣ ਦੀ ਬਜਾਏ ਇਸਦੇ ਕੋਲ ਇਲਾਜ ਕਰਵਾਇਆ ਜਾਂਦਾ ਸੀ ਜਿਨ੍ਹਾਂ ਲੋਕਾਂ ਨੂੰ ਸੱਪ ਵੱਲੋਂ ਕੱਟ ਲਿਆ ਜਾਂਦਾ ਸੀ। ਉਹ ਲੋਕ ਇਥੇ ਆ ਕੇ ਆਪਣਾ ਝਾੜ-ਫੂਕ ਕਰਵਾਉਂਦੇ ਸਨ।
ਜਿੱਥੇ ਇਹ ਵਿਅਕਤੀ ਸੱਪ ਦਾ ਝਾੜ ਫੂਕ ਕਰਨ ਦਾ ਕੰਮ ਕਰਦਾ ਸੀ ਉੱਥੇ ਹੀ ਐਤਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਝਗੜਾ ਕਰਨ ਤੋਂ ਬਾਅਦ ਇਸ ਵਿਅਕਤੀ ਵੱਲੋਂ ਇੱਕ ਸੱਪ ਨੂੰ ਪਕਾ ਕੇ ਖਾ ਲਿਆ ਗਿਆ। ਜਿੱਥੇ ਇਹ ਸੱਪ ਜ਼ਹਿਰੀਲਾ ਸੀ ਅਤੇ ਉਸ ਦੇ ਜਹਿਰ ਦੇ ਅਸਰ ਕਾਰਨ ਉਸ ਨੂੰ ਕਾਫੀ ਬੇਚੈਨੀ ਹੋਈ, ਡਰ ਕੇ ਉੱਚੀ-ਉੱਚੀ ਰੋਣ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਹਸਪਤਾਲ ਵਿਚ ਜ਼ੇਰੇ-ਇਲਾਜ ਰੱਖਿਆ ਗਿਆ ਹੈ।