Home » ਨਿਊਜੀਲੈਂਡ ਦੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਦੇ ਹੜ ਪੀੜਤਾਂ ਲਈ ਇਕੱਠੀ ਕੀਤੀ 84 ਹਜਾਰ ਡਾਲਰ ਦੀ ਮਦਦ…
New Zealand Local News • NewZealand

ਨਿਊਜੀਲੈਂਡ ਦੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਦੇ ਹੜ ਪੀੜਤਾਂ ਲਈ ਇਕੱਠੀ ਕੀਤੀ 84 ਹਜਾਰ ਡਾਲਰ ਦੀ ਮਦਦ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਿਛਲੇ ਦਿਨੀਂ ਪਾਕਿਸਤਾਨ ਵਿੱਚ ਆਏ ਹੜਾਂ ਕਾਰਨ ਹੋਏ ਭਾਰੀ ਨੁਕਸਾਨ ਨੂੰ ਵੇਖਦੇ ਹੋਇਆ ਹੈ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਵੱਲੋਂ 84 ਹਜ਼ਾਰ ਨਿਊਜ਼ੀਲੈਂਡ ਡਾਲਰ ਦੀ ਵੱਡੀ ਮਦਦ ਇਕੱਠੀ ਕੀਤੀ ਗਈ।ਬੀਤੇ ਕੱਲ ਇਹ ਇਕੱਤਰ ਮਾਇਆ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜੀਲੈਂਡ ਦੇ ਪ੍ਰਧਾਨ ਨਦੀਮ ਹਾਮਿਦ ਤੇ ਐਡਵੋਕੇਟ ਹਸੀਬ ਚੌਧਰੀ ਦੇ ਨਾਲ ਆਈ ਟੀਮ ਨੂੰ ਗੁਰਦਵਾਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਭੇਟ ਕੀਤੀ ਗਈ।ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਤੋ ਦਲਜੀਤ ਸਿੰਘ,ਰਣਵੀਰ ਸਿੰਘ ਲਾਲੀ,ਪ੍ਰਿਥੀਪਾਲ ਸਿੰਘ ਬਸਰਾ , ਮਨਜੀਤ ਸਿੰਘ ਬਾਠ, ਬੇਅੰਤ ਸਿੰਘ ਜਡੌਰ ,ਅਜੀਤ ਸਿੰਘ ਰੰਧਾਵਾ , ਨਵਤੇਜ ਰੰਧਾਵਾ,ਨਿਊਜ਼ੀਲੈਂਡ ਸਿੱਖ ਗੇਮ ਤੋ ਤਾਰਾ ਸਿੰਘ ਬੈਂਸ, ਹਰਪ੍ਰੀਤ ਸਿੰਘ ਆਦਿ ਤੋ ਇਲਾਵਾ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।