ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਡੁਨੇਡਿਨ ਵਿਚ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। 31 ਅਤੇ 45 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਸ਼ਨੀਵਾਰ ਨੂੰ ਡੁਨੇਡਿਨ ਦੇ ਪੋਰਟ ਚੈਲਮਰਸ ਵਿਖੇ ਡੱਕੇ ਹੋਏ ਸਮੁੰਦਰੀ ਜਹਾਜ਼ ਤੋਂ ਨਸ਼ੀਲੇ ਪਦਾਰਥ ਲੈਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।ਦੋਵੇਂ ਵਿਅਕਤੀ ਨਿਊਜ਼ੀਲੈਂਡ ਨੂੰ ਕੋਕੀਨ ਦੀ ਦਰਾਮਦ ਨਾਲ ਸਬੰਧਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਿਨਾ ਨੂੰ ਅੱਜ ਡੁਨੇਡਿਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਦੋਵੇ ਬੰਦੇ ਹਿਰਾਸਤ ਵਿੱਚ ਹਨ।
ਇਹ ਗ੍ਰਿਫਤਾਰੀਆਂ ਅਮਰੀਕਾ ਵਿਚ 91 ਕਿਲੋਗ੍ਰਾਮ ਕੋਕੀਨ ਜ਼ਬਤ ਕਰਨ ਤੋਂ ਬਾਅਦ ਆਈਆਂ ਹਨ। ਉਦੋਂ ਤੋਂ ਪੁਲਿਸ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਦੀ ਨਿਊਜ਼ੀਲੈਂਡ ਵਿੱਚ ਕਲਾਸ ਏ ਡਰੱਗਜ਼ ਦੇ ਆਯਾਤ ਵਿੱਚ ਕਥਿਤ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ। ਇਹ ਗ੍ਰਿਫਤਾਰੀਆਂ ਓਪਰੇਸ਼ਨ ਪੋਰਟ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਸਨ ਜਿਸ ਵਿੱਚ ਪੁਲਿਸ ਵੱਲੋਂ ਦੇਸ਼ ਵਿੱਚ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਕਾਰਵਾਈ ਕੀਤੀ ਜਾ ਰਹੀ ਸੀ।