Home » ਏਅਰ ਨਿਊਜ਼ੀਲੈਂਡ ਦੀ ਨਿਊਯਾਰਕ-ਆਕਲੈਂਡ ਸਿੱਧੀ ਉਡਾਣ ‘ਤੇ ਪਹੁੰਚਣ ਦੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਯਾਤਰੀਆਂ ਨੂੰ ਨਹੀ ਮਿਲੇ ਬੈਗ
Home Page News New Zealand Local News NewZealand

ਏਅਰ ਨਿਊਜ਼ੀਲੈਂਡ ਦੀ ਨਿਊਯਾਰਕ-ਆਕਲੈਂਡ ਸਿੱਧੀ ਉਡਾਣ ‘ਤੇ ਪਹੁੰਚਣ ਦੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਯਾਤਰੀਆਂ ਨੂੰ ਨਹੀ ਮਿਲੇ ਬੈਗ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਏਅਰ ਨਿਊਜ਼ੀਲੈਂਡ ਦੀ ਨਿਊਯਾਰਕ-ਆਕਲੈਂਡ ਸਿੱਧੀ ਉਡਾਣ ‘ਤੇ ਪਹੁੰਚਣ ਦੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਯਾਤਰੀ ਬੈਗਾਂ ਦੀ ਉਡੀਕ ਕਰ ਰਹੇ ਹਨ।ਏਅਰ ਨਿਊਜ਼ੀਲੈਂਡ ਦੀ ਨਿਊਯਾਰਕ ਤੋਂ ਆਕਲੈਂਡ ਦੀ ਪਹਿਲੀ ਨਾਨ-ਸਟਾਪ 17 ਘੰਟੇ ਦੀ ਉਡਾਣ ‘ਤੇ ਸੋਮਵਾਰ ਸਵੇਰੇ ਜਿਨ੍ਹਾਂ ਯਾਤਰੀਆਂ ਦੇ ਬੈਗ ਨਹੀਂ ਨਿਕਲੇ, ਉਨ੍ਹਾਂ ਲਈ ਲੰਬਾ ਅਤੇ ਨਿਰਾਸ਼ਾਜਨਕ ਉਡੀਕ ਜਾਰੀ ਹੈ।ਫਲਾਈਟ NZ1 ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਨੀਵਾਰ (ਅਮਰੀਕਾ ਦੇ ਸਮੇਂ) ਨੂੰ ਰਾਤ 11:20 ‘ਤੇ ਰਵਾਨਾ ਹੋਈ ਅਤੇ ਸੋਮਵਾਰ ਸਵੇਰੇ 8:32 ਵਜੇ (NZ ਸਮਾਂ) ਤੇ ਆਕਲੈਂਡ ਪਹੁੰਚੀ ਸੀ ।ਇੱਕ ਯਾਤਰੀ ਨੇ ਨਿਊਜ਼ੀਲੈਂਡ ਦੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸਨੂੰ ਆਕਲੈਂਡ ਵਿੱਚ ਪਹੁੰਚਣ ਤੋਂ 25 ਘੰਟਿਆਂ ਬਾਅਦ ਅਜੇ ਵੀ ਉਸਦੇ ਬੈਗ ਪ੍ਰਾਪਤ ਨਹੀਂ ਹੋਏ ਹਨ ਅਤੇ ਸਾਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਦੋਂ ਪਹੁੰਚਣਗੇ।