Home » ਵਿਧਾਇਕ ਉਲੰਪੀਅਨ ਪਰਗਟ ਸਿੰਘ ਦਾ ਮੈਲਬੋਰਨ ਪਹੁੰਚਣ ਤੇ ਨਿੱਘਾ ਸਵਾਗਤ…
Home Page News India NewZealand World

ਵਿਧਾਇਕ ਉਲੰਪੀਅਨ ਪਰਗਟ ਸਿੰਘ ਦਾ ਮੈਲਬੋਰਨ ਪਹੁੰਚਣ ਤੇ ਨਿੱਘਾ ਸਵਾਗਤ…

Spread the news

 ਜਲੰਧਰ ਕੈਂਟ ਤੋਂ ਵਿਧਾਇਕ ਉਲੰਪੀਅਨ ਪਰਗਟ ਸਿੰਘ ਦਾ ਮੈਲਬੋਰਨ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਲੰਪੀਅਨ ਪਰਗਟ ਸਿੰਘ ਮੈਲਬਰਨ ਵਿਖੇ 23 ਤੋਂ 25 ਸਤੰਬਰ ਤੱਕ ਹੋਣ ਵਾਲੇ ਮੈਲਬੋਰਨ ਹਾਕੀ ਕੱਪ ਦੇ ਮੱੁਖ ਮਹਿਮਾਨ ਵਜੋਂ ਅੱਜ ਸ਼ਾਮ ਮੈਲਬੋਰਨ ਪਹੁੰਚੇ। ਮੈਲਬਰਨ ਏਅਰਪੋਰਟ ਤੇ ਸਵਾਗਤ ਕਰਨ ਵਾਲਿਆਂ ਵਿੱਚ ਮੈਲਬੋਰਨ ਹਾਕੀ ਕੱਪ ਦੇ ਮੁੱਖ ਸਪਾਂਸਰ ਗਗਨਦੀਪ ਸਿੰਘ (ਕੁਇੰਟ ਐਸੈਸ਼ੀਅਲ ਟੈਕਸੇਸ਼ਨ) ਮੈਲਬੋਰਨ ਹਾਕੀ ਕੱਪ ਦੇ ਪ੍ਰਬੰਧਕ ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਗਿੱਧਾ, ਮਨਦੀਪ ਸਿੰਘ ਗਿੱਧਾ, ਚੰਨੀ ਢਿਲੋਂ, ਅਪਿੰਦਰ ਦਿਓਲ ਅਤੇ ਕੁਲਬੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਇਸ ਮੌਕੇ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੈਲਬੋਰਨ ਵਿਖੇ ਉਲੰਪਿਕ ਹਾਕੀ ਸਟੇਡੀਅਮ ਪਾਰਕਵਿਲੈ ਵਿਖੇ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਜਿਥੇ ਆਸਟਰੇਲੀਆ ਦੇ ਬੇਹਤਰੀਨ ਕਲੱਬਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਉਥੇ ਨਾਲ ਹੀ ਨਿਊਜੀਲੈਂਡ ਦੀਆਂ ਵੀ ਦੋ ਟੀਮਾਂ ਭਾਗ ਲੈ ਰਹੀਆਂ ਹਨ। ਹਾਕੀ ਦੀ ਖੇਡ ਨੂੰ ਪਫੂਲਤ ਕਰਨ ਲਈ ਇਹੋ ਜਿਹੇ ਟੂਰਨਾਮੈਂਟ ਬਹੁਤ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਨਾਲ ਉਭਰਦੇ ਖਿਡਾਰੀਆਂ ਨੂੰ ਸਭ ਤੋਂ ਵੱਧ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ਤੇ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਦਾ ਹਿੱਸਾ ਬਣਕੇ ਉਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਸ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।