Home » ਗਾਇਕ ਦਲੇਰ ਮਹਿੰਦੀ ਨੇ ਪਰਿਵਾਰ ਤੇ ਭਰਾ ਮੀਕਾ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ…
Home Page News • India • India News

ਗਾਇਕ ਦਲੇਰ ਮਹਿੰਦੀ ਨੇ ਪਰਿਵਾਰ ਤੇ ਭਰਾ ਮੀਕਾ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ…

Spread the news

ਬਾਲੀਵੁੱਡ ਦੇ ਨਾਮੀ ਗਾਇਕ ਦਲੇਰ ਮਹਿੰਦੀ ਜੋ ਕਿ ਕਬੂਤਰਬਾਜ਼ੀ ਮਾਮਲੇ ‘ਚ ਮਿਲੀ ਸਜ਼ਾ ਨੂੰ ਕੱਟਣ ਲਈ ਜੇਲ੍ਹ ਗਏ ਹੋਏ ਸਨ। ਪਰ ਹਾਲ ਹੀ ‘ਚ ਦਲੇਰ ਮਹਿੰਦੀ ਨੂੰ ਕੁਝ ਦਿਨ ਪਹਿਲਾਂ ਹੀ ਇਸ ਮਾਮਲੇ ਤੋਂ ਰਾਹਤ ਮਿਲੀ ਹੈ ਤੇ ਉਨ੍ਹਾਂ ਨੂੰ ਜੇਲ੍ਹ ਤੋਂ ਜ਼ਮਾਨਤ ਮਿਲੀ ਹੈ।ਜਿਸ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਦਲੇਰ ਮਹਿੰਦੀ ਆਪਣੇ ਭਰਾ ਮੀਕਾ ਸਿੰਘ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਦੇਰ ਰਾਤ ਨਤਮਸਤਕ ਹੋਏ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।ਦਲੇਰ ਮਹਿੰਦੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਤੋਂ ਬਾਅਦ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਵਾਹਿਗੁਰੂ ਦੇ ਚਰਨਾਂ ’ਚ ਅਰਦਾਸ ਕੀਤੀ।