Home » ਕੈਨੇਡਾ ਗਏ ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ…
Home Page News • India • India News • World

ਕੈਨੇਡਾ ਗਏ ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ…

Spread the news

ਰੋਜ਼ੀ ਰੋਟੀ ਲਈ ਕੈਨੇਡਾ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਦੇ 37 ਸਾਲਾ ਨੌਜਵਾਨ ਸੁਖਮੰਦਰ ਸਿੰਘ ਉਰਫ਼ ਮਿੰਦਾ (37) ਦੀ ਟਰੇਲਰ ਹੋਮ ਨੂੰ ਅੱਜ ਲੱਗਣ ਕਾਰਣ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਰਹਿੰਦਾ ਸੀ। ਮ੍ਰਿਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਲੇਖਾਕਾਰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸੁਖਮੰਦਰ ਸਿੰਘ ਮਿੰਦਾ ਟਰੇਲਰ ਹੋਮ ਵਿਚ ਰਹਿੰਦਾ ਸੀ। ਉਸ ਵਿਚ ਗੈਸ ਲੀਕ ਹੋਣ ਨਾਲ ਟਰੇਲਰ ਹੋਮ ਨੂੰ ਅੱਗ ਲੱਗ ਗਈ, ਜਿਸ ਕਾਰਣ ਉਸਦੀ ਮੌਤ ਹੋ ਗਈ। ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਵੀ ਕੈਨੇਡਾ ਵਿਚ ਰਹਿੰਦੇ ਹਨ।ਘਟਨਾ ਦਾ ਪਤਾ ਲੱਗਦਿਆਂ ਪਿੰਡ ਰੌਂਤਾ ਵਿਚ ਸੋਗ ਦੀ ਲਹਿਰ ਦੌੜ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਦਾ ਸੰਸਕਾਰ ਕੈਨੇਡਾ ਵਿਖੇ ਹੀ ਕੀਤਾ ਜਾਵੇਗਾ।