ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਹੈਮਿਲਟਨ ਦੇ ਇੱਕ ਮਾਲ ਵਿੱਚ ਮਾਈਕਲ ਹਿੱਲ ਸਟੋਰ ਤੇ ਹੋਈ ਚੋਰੀ ਦੀ ਵਾਰਦਾਤ ਦੇ ਸਬੰਧ ਵਿੱਚ ਇੱਕ 16 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦ ਬੇਸ ਮਾਲ ਦੇ ਸਟੋਰ ‘ਤੇ ਐਤਵਾਰ ਸਵੇਰੇ 11.30 ਵਜੇ ਦੇ ਕਰੀਬ ਲੁੱਟ ਦੀ ਵਾਰਦਾਤ ਹੋਈ।ਡਿਟੈਕਟਿਵ ਸੀਨੀਅਰ ਸਾਰਜੈਂਟ ਐਂਡਰਿਊ ਸਾਂਡਰਸ ਨੇ ਕਿਹਾ ਕਿ ਇਸ ਲੜਕੇ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਦੋਸ਼ ਲਗਾਇਆ ਗਿਆ ਸੀ ਅਤੇ ਬੀਤੀ ਕੱਲ੍ਹ ਇਸਨੂੰ ਆਕਲੈਂਡ ਯੂਥ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਸਾਂਡਰਸ ਨੇ ਕਿਹਾ ਕਿ ਇਸ ਵਿਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਅਤੇ ਚੋਰੀ ਹੋਈ ਸਮਾਨ ਨੂੰ ਬਰਾਮਦ ਕਰਨ ਲਈ ਪੁੱਛਗਿੱਛ ਜਾਰੀ ਹੈ।
