Home » ਦੀਪਿਕਾ ਪਾਦੁਕੋਣ ਦੀ ਸਿਹਤ ‘ਚ ਸੁਧਾਰ, ਤਬੀਅਤ ਵਿਗੜਣ ਕਾਰਨ ਹਸਪਤਾਲ ‘ਚ ਸੀ ਭਰਤੀ…
Entertainment Home Page News India India Entertainment India News

ਦੀਪਿਕਾ ਪਾਦੁਕੋਣ ਦੀ ਸਿਹਤ ‘ਚ ਸੁਧਾਰ, ਤਬੀਅਤ ਵਿਗੜਣ ਕਾਰਨ ਹਸਪਤਾਲ ‘ਚ ਸੀ ਭਰਤੀ…

Spread the news

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਅਭਿਨੇਤਰੀ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਹੈ। ਦੀਪਿਕਾ ਹੁਣ ਬਿਹਤਰ ਮਹਿਸੂਸ ਕਰ ਰਹੀ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਦੀ ਸਿਹਤ ਵਿਗੜ ਗਈ ਹੋਵੇ।ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਦੀਪਿਕਾ ਪਾਦੂਕੋਣ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੀਪਿਕਾ ਨੂੰ ਕਥਿਤ ਤੌਰ ‘ਤੇ ਦਿਲ ਦੀ ਧੜਕਣ ਵਧਣ ਤੋਂ ਬਾਅਦ ਬੇਚੈਨੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਇਸ ਦੌਰਾਨ ਉਹ ਸਾਊਥ ਸੁਪਰਸਟਾਰ ਪ੍ਰਭਾਸ ਨਾਲ ਪ੍ਰੋਜੈਕਟ ਕੇ ਦੀ ਸ਼ੂਟਿੰਗ ਕਰ ਰਹੀ ਸੀ। ਅਭਿਨੇਤਰੀ ਨੂੰ ਸਿਹਤ ਜਾਂਚ ਲਈ ਅੱਧੇ ਦਿਨ ਤੋਂ ਕਾਮਿਨੇਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।