Home » ਸੋਸ਼ਲ ਮੀਡੀਏ ਤੇ ਅਰਸ਼ਦੀਪ ਦੀ ਬੁਰਾਈ ਕਰਨ ਵਾਲੇ ਵੀ ਬਣੇ ਅਰਸ਼ਦੀਪ ਦੇ ਪ੍ਰਸ਼ੰਸਕ…
Home Page News India India News India Sports Sports World Sports

ਸੋਸ਼ਲ ਮੀਡੀਏ ਤੇ ਅਰਸ਼ਦੀਪ ਦੀ ਬੁਰਾਈ ਕਰਨ ਵਾਲੇ ਵੀ ਬਣੇ ਅਰਸ਼ਦੀਪ ਦੇ ਪ੍ਰਸ਼ੰਸਕ…

Spread the news

 ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ । ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਸਹੀ ਸਾਬਿਤ ਹੋਇਆ। ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 16.4 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਸੂਰਯਕੁਮਾਰ ਯਾਦਵ ਦੀਆਂ 50 ਦੌੜਾਂ ਤੇ ਕੇ. ਐੱਲ. ਰਾਹੁਲ ਦੀਆਂ 51 ਦੌੜਾਂ ਦੀ ਬਦੌਲਤ ਕੁਲ 110 ਦੌੜਾਂ ਬਣਾਈਆਂ ਤੇ 8 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਅਰਸ਼ਦੀਪ ਸਿੰਘ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੂੰ ਹੇਠ ਉਪਰ ਦੋ ਝਟਕੇ ਲੱਗੇ ਜਦੋਂ ਕਪਤਾਨ ਰੋਹਿਤ ਸ਼ਰਮਾ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ ਉਪਰ ਜਦਕਿ ਵਿਰਾਟ ਕੋਹਲੀ 3 ਦੌੜਾਂ ਦੇ ਨਿੱਜੀ ਸਕੋਰ ਤੇ ਹੀ ਪਵੇਲੀਅਨ ਪਰਤ ਗਏ।

                               ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਟੇਂਬਾ ਬਾਵੁਮਾ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ ‘ਤੇ ਚਾਹਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿ ਕਾਕ 1 ਦੌੜ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਸਿੰਘ ਵਲੋਂ ਬੋਲਡ ਹੋ ਕੇ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਰਿਲੀ ਦੇ ਤੌਰ ‘ਤੇ ਡਿੱਗੀ। ਰਿਲੀ ਸਿਫਰ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਵਲੋਂ ਆਊਟ ਹੋਏ। ਇਸ ਤੋਂ ਬਾਅਦ ਦੱ. ਅਫਰੀਕਾ ਦੀ ਚੌਥੀ ਵਿਕਟ ਡੇਵਿਡ ਮਿਲਰ ਦੇ ਤੌਰ ‘ਤੇ ਡਿੱਗੀ। ਡੇਵਿਡ ਮਿਲਰ ਵੀ ਬਿਨਾ ਸਕੋਰ ਬਣਾਏ ਅਰਸ਼ਦੀਪ ਸਿੰਘ ਵਲੋਂ ਬੋਲਡ ਕੇ ਪਵੇਲੀਅਨ ਪਰਤ ਗਿਆ।

                                ਇਸ ਉਪਰੰਤ ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਟ੍ਰਿਸਟਨ ਸਟੱਬ ਵੀ ਸਿਫਰ ਦੇ ਸਕੋਰ ‘ਤੇ ਚਾਹਰ ਵਲੋਂ ਆਊਟ ਹੋ ਗਿਆ। ਏਡਨ ਮਾਰਕਰਮ ਨੇ ਸ਼ੁਰੂਆਤੀ ਝਟਕਿਆਂ ਦਾ ਬਾਅਦ ਦੱ. ਅਫਰੀਕਾ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ 3 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਨਿੱਜੀ ਤੌਰ ‘ਤੇ 25 ਦੌੜਾਂ ਬਣਾਈਆਂ ਪਰ ਉਹ ਆਪਣੀ ਪਾਰੀ ਨੂੰ ਲੰਮੀਂ ਨਾ ਖਿੱਚ ਸਕੇ ਤੇ ਹਰਸ਼ਲ ਪਟੇਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਵੇਨ ਪਾਰਨੇਲ ਨੇ 24 ਦੌੜਾਂ ਬਣਾ ਅਕਸ਼ਰ ਪਟੇਲ ਵਲੋਂ ਆਊਟ ਹੋਇਆ। ਕੇਸ਼ਵ ਮਹਾਰਾਜ ਨੇ ਕੁਝ ਚੰਗੇ ਸ਼ਾਰਟਸ ਖੇਡੇ। ਉਨ੍ਹਾਂ 5 ਚੌਕੇ ਤੇ 2 ਛੱਕਿਆਂ ਦੀ ਮਦਦਨਾਲ 41 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਹਰਸ਼ਲ ਪਟੇਲ ਨੇ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ। ਭਾਰਤ ਵਲੋਂ ਦੀਪਕ ਚਾਹਰ ਨੇ 2, ਅਰਸ਼ਦੀਪ ਸਿੰਘ ਨੇ 3, ਹਰਸ਼ਲ ਪਟੇਲ ਨੇ 2 ਤੇ ਅਕਸ਼ਰ ਪਟੇਲ ਨੇ 1 ਵਿਕਟ ਲਏ।