Home » ਹੈਂਡਰਸਨ ‘ਚ ਪੁਲਿਸ ਨੂੰ ਮਿਲੇ ਗੰਭੀਰ ਜ਼ਖਮੀ ਵਿਅਕਤੀ ਦੀ ਹੋਈ ਮੌਤ…
Home Page News New Zealand Local News NewZealand

ਹੈਂਡਰਸਨ ‘ਚ ਪੁਲਿਸ ਨੂੰ ਮਿਲੇ ਗੰਭੀਰ ਜ਼ਖਮੀ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ) ਪੱਛਮੀ ਆਕਲੈਂਡ ਦੇ ਹੈਂਡਰਸਨ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਸੜਕ ਉੱਤੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 8 ਵਜੇ ਦੇ ਕਰੀਬ ਇੱਕ ਘਟਨਾ ਬਾਰੇ ਸੁਚੇਤ ਕੀਤਾ ਗਿਆ ਸੀ।ਜ਼ਖਮੀ ਵਿਅਕਤੀ Concourse’ਤੇ ਸਥਿਤ ਸੀ। ਘਟਨਾ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ। ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਨੂੰ 105 ‘ਤੇ ਜਾਂ ਇੱਥੇ ਆਨਲਾਈਨ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਕਿਰਪਾ ਕਰਕੇ ਜੌਬ ਨੰਬਰ P052089111 ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।