Home » ਕੈਨੇਡਾ ਚ’ ਅਮਰੀਕਾ ਅਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਹੇਠ ਤਿੰਨ ਪੰਜਾਬੀਆ ਸਣੇ 20 ਲੋਕ ਗ੍ਰਿਫਤਾਰ…
Home Page News India World World News

ਕੈਨੇਡਾ ਚ’ ਅਮਰੀਕਾ ਅਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਹੇਠ ਤਿੰਨ ਪੰਜਾਬੀਆ ਸਣੇ 20 ਲੋਕ ਗ੍ਰਿਫਤਾਰ…

Spread the news

ਪ੍ਰੋਜੈਕਟ ‘ਗੇਟਵੇਅ’ ਦੇ ਤਹਿਤ ਨਾਇਗਰਾ ਰੀਜਨਲ ਪੁਲਿਸ, ਪੀਲ ਪੁਲਿਸ ਅਤੇ ਹੈਮਿਲਟਨ- ਨਾਇਗਰਾ ਡੀਟੈਚਮੈੰਟ ਆਫ ਰਾਇਲ ਕੈਨੇਡੀਅਨ ਮਾਉਂਟਿੰਡ ਪੁਲਿਸ ਵੱਲੋ ਕੀਤੇ ਗਏ ਸਾਂਝੇ ਅਭਿਆਨ ਦੇ ਵਿੱਚ ਇੱਥੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ , ਇਸ ਮਾਮਲੇ ਚ ਕੁੱਲ 20 ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ। ਪੁਲਿਸ ਵੱਲੋ 10 ਮਹੀਨੇ ਦੇ ਚੱਲੇ ਅਭਿਆਨ ਚ’  ਵੱਡੀ ਪੱਧਰ ਤੇ ਕੋਕੀਨ , ਗੈਰ ਕਾਨੂੰਨੀ ਭੰਗ ,ਹਥਿਆਰ,ਚੋਰੀ ਦੀਆ ਗੱਡੀਆ ਅਤੇ ਨਗਦੀ ਵੀ ਬਰਾਮਦ ਹੋਈ ਹੈ। ਨਸ਼ੇ ਅਤੇ ਗੈਰ ਕਾਨੂੰਨੀ ਸਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕ ਤੇ ਹੋਰ ਢੰਗ ਤਰੀਕਿਆਂ ਰਾਹੀ ਕੈਨੇਡਾ ਵਿੱਚ ਲਿਆਂਦਾ ਜਾਂਦਾ ਸੀ। ਪੁਲਿਸ ਵੱਲੋ ਗ੍ਰਿਫਤਾਰ ਕੀਤੇ 20 ਕਥਿੱਤ ਦੋਸ਼ੀਆਂ ਦੇ ਵਿੱਚ ਤਿੰਨ ਪੰਜਾਬੀ ਵੀ ਸ਼ਾਮਿਲ ਹਨ ਜਿੰਨਾਂ ਚ’ ਬਰੈਂਪਟਨ ਨਾਲ ਸਬੰਧਤ ਹਰਪਾਲ ਭੰਗੂ (42) ਤੇ ਮਹਿਕਦੀਪ ਮਾਨ (24) ਅਤੇ ਮਿਲਟਨ ਨਾਲ ਸਬੰਧਤ ਰਘਬੀਰ ਸ਼ੇਰਗਿੱਲ (42) ਦੇ ਨਾਂ ਵਰਨਣਯੋਗ ਹਨ।