Home » ਹੈਮਿਲਟਨ ‘ਚ ਚੋਰਾਂ ਨੇ ਚਾਕੂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ…
Home Page News • New Zealand Local News • NewZealand

ਹੈਮਿਲਟਨ ‘ਚ ਚੋਰਾਂ ਨੇ ਚਾਕੂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ)ਹੈਮਿਲਟਨ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਲੁੱਟ ਦੌਰਾਨ ਇੱਕ ਕਰਮਚਾਰੀ ਨੂੰ ਚਾਕੂ ਨਾਲ ਧਮਕੀ ਦਿੱਤੀ ਗਈ ਸੀ।ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀਰੇਸਕੋਰਟ ਦੇ ਵਿਕਟੋਰੀਆ ਸਟਰੀਟ ਦੇ ਇੱਕ ਕਾਰੋਬਾਰ ਵਿੱਚ ਰਾਤ 11 ਵਜੇ ਵਾਪਰੀ ਜਿੱਥੇ ਦੋ ਵਿਅਕਤੀ ਅਹਾਤੇ ਵਿੱਚ ਦਾਖਲ ਹੋਏ ਅਤੇ ਨਕਦੀ ਦੀ ਮੰਗ ਕਰਦੇ ਹੋਏ ਇੱਕ ਸਟਾਫ ਮੈਂਬਰ ਨੂੰ ਚਾਕੂ ਨਾਲ ਧਮਕਾਇਆ।ਅਪਰਾਧੀ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਮੌਕੇ ਤੋ ਫਰਾਰ ਹੋ ਗਏ।ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅ ਪੁਲਿਸ ਵੱਲੋਂ ਇਲਾਕੇ ਵਿੱਚ ਇਸ ਘਟਨਾ ਸਬੰਧੀ ਪੁੱਛਗਿੱਛ ਕਰ ਰਹੀ ਹੈ।