Home » ਪੰਜਾਬੀਆਂ ਦੇ ਸ਼ੌਕ ਵੱਖਰੇ,17 ਦਸੰਬਰ ਨੂੰ ਨਿਊਜ਼ੀਲੈਂਡ ‘ਚ ਹੋਣਗੇ ਕਬੂਤਰ ਬਾਜ਼ੀ ਮੁਕਾਬਲੇ…
Home Page News New Zealand Local News NewZealand

ਪੰਜਾਬੀਆਂ ਦੇ ਸ਼ੌਕ ਵੱਖਰੇ,17 ਦਸੰਬਰ ਨੂੰ ਨਿਊਜ਼ੀਲੈਂਡ ‘ਚ ਹੋਣਗੇ ਕਬੂਤਰ ਬਾਜ਼ੀ ਮੁਕਾਬਲੇ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕਹਿੰਦੇ ਹਨ ਕਿ ਪੰਜਾਬੀ ਜਿਸ ਵੀ ਦੇਸ ਵਿੱਚ ਗਏ ਹਨ ਇਹਨਾਂ ਉਸੇ ਦੇਸ ਵਿੱਚ ਇੱਕ ਨਵਾਂ ਪੰਜਾਬ ਵਸਾਂ ਲਿਆ ਹੈ ਇਹੋ ਜਿਹਾ ਹੀ ਪੰਜਾਬ ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਵੱਲੋਂ ਵਸਾਇਆਂ ਗਿਆਂ।ਜਿੱਥੇ ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਡ ਮੇਲੇ ਕਬੱਡੀ,ਫੁੱਟਬਾਲ,ਵਾਲੀਵਾਲ,ਰੱਸਾਕੱਸੀ,ਖੌ-ਖੌ,ਸੀਪ ਆਦਿ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ ਉੱਥੇ ਹੁਣ ਮਲਵਈ ਪੀਜਨ ਕਲੱਬ ਐਨ ਜ਼ੈਡ ਵੱਲੋਂ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਕਬੂਤਰ ਬਾਜ਼ੀ ਦੇ ਮੁਕਾਬਲੇ 17 ਦਸੰਬਰ 2022 ਨੂੰ ਪੁਕੀਨੋ ਵਿਖੇ ਕਰਵਾਏ ਜਾ ਰਹੇ ਹਨ। ਅੱਜ ਦੁਪਹਿਰ ਮਲਵਈ ਪੀਜਨ ਕਲੱਬ ਐਨ ਜ਼ੈਡ ਵੱਲੋਂ ਅਹਿਮ ਬੈਠਕ ਕੀਤੀ ਗਈ ਜਿਸ ਵਿੱਚ ਸਮੂਹ ਮੈਬਰਾਂ ਨੇ ਸਾਂਝੇ ਤੌਰ ’ਤੇ ਭਵਿੱਖਤ ਕਈ ਗਤੀਵਿਧੀਆਂ ਦੇ ਨਾਲ ਕਬੂਤਰ ਬਾਜੀ ਮੁਕਾਬਲੇ ਕਰਵਾਉਣ ਦਾ ਫੈਸਲਾ ਲਿਆਂ।ਅੱਜ ਦੀ ਇਸ ਬੈਠਕ ਵਿੱਚ ਟੌਰੰਗਾ ਤੋਂ ਸੋਨਾ ਬੱਲ, ਦਵਿੰਦਰ ਢਿੱਲੋਂ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।ਡੇਲੀ ਖ਼ਬਰ ਨੂੰ ਜਾਣਕਾਰੀ ਦਿੰਦੇ ਸੋਨਾ ਬੱਲ ਹੁਣਾ ਦੱਸਿਆਂ ਕਿ ਕਬੂਤਰ ਬਾਜੀ ਮੁਕਾਬਲੇ ਜਾ ਕਿਸੇ ਵੀ ਹੋਰ ਜਾਣਕਾਰੀ ਲਈ ਸਾਡੀ ਟੀਮ ਮੈਂਬਰ ਰਵੀ ਪੰਜਕੋਹਾ ਨਾਲ 021 215 9650 ਤੇ ਸੰਪਰਕ ਕੀਤਾ ਜਾ ਸਕਦਾ ਹੈ।