Home » 5ਜੀ ਤਕਨੀਕ ਦਾ ਗਲੋਬਲ ਹੱਬ ਬਣੇਗਾ ਭਾਰਤ – 5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਤੇ ਇਸ ਦੇ ਵਿਸਥਾਰ ’ਤੇ ਦੂਜੇ ਦੇਸ਼ਾਂ ਦੀ ਨਜ਼ਰ…
Home Page News India India News

5ਜੀ ਤਕਨੀਕ ਦਾ ਗਲੋਬਲ ਹੱਬ ਬਣੇਗਾ ਭਾਰਤ – 5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਤੇ ਇਸ ਦੇ ਵਿਸਥਾਰ ’ਤੇ ਦੂਜੇ ਦੇਸ਼ਾਂ ਦੀ ਨਜ਼ਰ…

Spread the news

ਇਕ ਸਮਾਂ ਸੀ ਜਦੋਂ ਮੁੱਢਲੀਆਂ ਸੰਚਾਰ ਸੇਵਾਵਾਂ ਲਈ ਜ਼ਰੂਰੀ ਤਕਨੀਕ, ਸਵਿਚਿੰਗ ਸਿਸਟਮ, ਮਾਡਮ, ਰਾਊਟਰ ਅਤੇ ਫੋਨ ਸੈੱਟ ਲਈ ਭਾਰਤ ਨੂੰ ਦੂਜੇ ਦੇਸ਼ਾਂ ਦਾ ਮੋਹਤਾਜ ਰਹਿਣਾ ਪੈਂਦਾ ਸੀ। ਹਾਲਾਂਕਿ ਹੁਣ ਅਜਿਹੀ ਸਥਿਤੀ ਨਹੀਂ ਹੈ। ਭਾਰਤ ਸੰਚਾਰ ਖੇਤਰ ਦੀ ਸਭ ਤੋਂ ਆਧੁਨਿਕ 5ਜੀ ਤਕਨੀਕ ਦਾ ਇਕ ਗਲੋਬਲ ਹੱਬ ਬਣਨ ਵੱਲ ਅੱਗੇ ਵੱਧ ਰਿਹਾ ਹੈ। ਦਸੰਬਰ 2023 ਤਕ ਭਾਰਤ ਦੀ ਤਕਰੀਬਨ ਸੱਠ ਕਰੋਡ਼ ਆਬਾਦੀ ਨੂੰ 5ਜੀ ਸੇਵਾ ਦੇਣ ਲਈ ਜਿਸ ਤੇਜ਼ੀ ਨਾਲ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਲੱਗੀਆਂ ਹੋਈਆਂ ਹਨ, ਉਸ ’ਤੇ ਦੁਨੀਆ ਭਰ ਦੀ ਨਜ਼ਰ ਹੈ। ਸਿਰਫ਼ ਛੋਟੇ ਦੇਸ਼ ਹੀ ਨਹੀਂ ਬਲਕਿ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਭਾਰਤ ’ਚ 5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਅਤੇ ਇਸ ਦੇ ਵਿਸਥਾਰ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਰੂਸ, ਦੱਖਣੀ ਅਫਰੀਕਾ, ਮਾਰੀਸ਼ਸ, ਮਾਲਦੀਵ, ਬੰਗਲਾਦੇਸ਼ ਸਣੇ ਕਈ ਦੂਜੇ ਦੇਸ਼ਾਂ ਨੇ ਕੂਟਨੀਤਿਕ ਸੰਪਰਕ ਬਣਾ ਕੇ ਭਾਰਤ ਤੋਂ 5ਜੀ ਸੇਵਾਵਾਂ ਵਿਚ ਸਹਿਯੋਗ ਮੰਗਿਆ ਹੈ। 5ਜੀ ਤਕਨੀਕ ਨੂੰ ਘਰੇਲੂ ਪੱਧਰ ’ਤੇ ਤਿਆਰ ਕਰਨ ਵਿਚ ਜਿਸ ਪੱਧਰ ’ਤੇ ਰਿਲਾਇੰਸ ਜਿਓ ਨੇ ਕੰਮ ਕੀਤਾ ਹੈ, ਉਸ ਨਾਲ ਬਹੁਰਾਸ਼ਟਰੀ ਕੰਪਨੀਆਂ ਦੀ ਸੋਚ ਬਦਲਦੀ ਨਜ਼ਰ ਆ ਰਹੀ ਹੈ। ਕੰਪਨੀ ਨਾਲ ਜੁਡ਼ੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿਚ 5ਜੀ ਸੇਵਾ ਦੇਣ ਲਈ ਉਨ੍ਹਾਂ ਦੇ ਇੰਜੀਨੀਅਰਾਂ ਵੱਲੋਂ ਵਿਕਸਿਤ 5ਜੀ ਸਟੈਕ ਨੂੰ ਲੈ ਕੇ ਕਈ ਦੇਸ਼ਾਂ ਨੇ ਰੁਚੀ ਦਿਖਾਈ ਹੈ। ਇਹ ਸਟੈਕ 5ਜੀ ਨੈੱਟਵਰਕ ਦਾ ਸਭ ਤੋਂ ਅਹਿਮ ਪਹਿਲੂ ਹੁੰਦਾ ਹੈ। ਇਸ ਨੂੰ ਭਾਰਤੀ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਪਰ ਇਸ ਨੂੰ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕੀ ਦੇਸ਼ਾਂ ਲਈ ਮੁਫੀਦ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ 700 ਮੈਗਹਰਟਜ਼ ਦੇ ਸਪੈਕਟਰਮ ਨੂੰ ਜਿਸ ਤਰ੍ਹਾਂ ਨਾਲ 5ਜੀ ਵਿਚ ਇਸਤੇਮਾਲ ਕਰਨ ਦੀ ਤਿਆਰੀ ਜਿਓ ਨੇ ਕੀਤੀ ਉਸ ਨੂੰ ਲੈ ਕੇ ਵੀ ਵਿਕਾਸਸ਼ੀਲ ਦੇਸ਼ਾਂ ਵਿਚ ਉਤਸੁਕਤਾ ਹੈ। ਪਹਿਲੀ ਵਾਰ ਇਸ ਮੈਗਾਹਰਟਜ਼ ਦਾ ਇਸਤੇਮਾਲ ਵੱਡੇ ਪੈਮਾਨੇ ’ਤੇ 5ਜੀ ਸੇਵਾਵਾਂ ਲਈ ਹੋਣ ਜਾ ਰਿਹਾ ਹੈ। ਭਾਰਤ ਦੇ 5ਜੀ ਤਕਨੀਕ ਦੇ ਗਲੋਬਲ ਹੱਬ ਬਣਨ ਦੀ ਸੰਭਾਵਨਾ ਪਿੱਛੇ ਇਕ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਦਾ ਤੇਜ਼ੀ ਨਾਲ ਵਿਸਥਾਰ ਹੋਣ ਜਾ ਰਿਹਾ ਹੈ। ਸਟੈਂਡਰਡ ਐਂਡ ਪੂਅਰਜ਼ ਦੀ ਰਿਪੋਰਟ ਮੁਤਾਬਕ, ਦੁਨੀਆ ਦੇ 67 ਦੇਸ਼ਾਂ ਵਿਚ ਹਾਲੇ ਤਕ 5ਜੀ ਤਕਨੀਕ ਦੀ ਸ਼ੁਰੂਆਤ ਹੋਈ ਹੈ, ਪਰ ਭਾਰ ਦਸੰਬਰ 2023 ਤਕ ਸਭ ਤੋਂ ਵੱਡਾ 5ਜੀ ਬਾਜ਼ਾਰ ਬਣਨ ਦੀ ਸਮਰੱਥਾ ਰੱਖਦਾ ਹੈ। ਰਿਲਾਇੰਸ ਜਿਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇੰਡੀਆ ਮੋਬਾਈਲ ਕਾਂਗਰਸ ਵਿਚ ਹਿੱਸਾ ਲੈਂਦੇ ਹੋਏ ਸੰਕੇਤ ਦਿੱਤਾ ਸੀ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਕੰਪਨੀ ਹਾਲੇ ਪੂਰੀ ਦੁਨੀਆ ਵਿਚ ਸਭ ਤੋਂ ਸਸਤੀ ਦਰ ’ਤੇ 4ਜੀ ਸੇਵਾ ਭਾਰਤ ਵਿਚ ਦੇ ਰਹੀ ਹੈ, ਉਸੇ ਤਰ੍ਹਾਂ 5ਜੀ ਸੰਚਾਰ ਸੇਵਾ ਵੀ ਭਾਰਤ ਵਿਚ ਦਿੱਤੀ ਜਾਵੇਗੀ। ਭਾਰਤ ਵਿਚ ਦੂਰਸੰਚਾਰ ਉਪਕਰਨ ਬਣਾਉਣ ਵਾਲੀ ਸਵੀਡਿਸ਼ ਕੰਪਨੀ ਅਰਿਕਸਨ ਨੇ ਕਿਹਾ ਹੈ ਕਿ ਭਾਰਤ ਵਿਚ 5ਜੀ ਢਾਂਚੇ ਦੀ ਸ਼ੁਰੂਆਤ ਕਈ ਦੂਜੇ ਦੇਸ਼ਾਂ ਵਿਚ 5ਜੀ ਸੇਵਾਵਾਂ ਦੀ ਸ਼ੁਰੂਆਤ ਨੂੰ ਬਡ਼੍ਹਾਵਾ ਦੇਵੇਗੀ। ਅਰਿਕਸਨ ਭਾਰਤ ਸਥਿਤ ਆਪਣੇ ਮੈਨਿਊਫੈਕਚਰਿੰਗ ਪਲਾਂਟ ਦਾ ਹੋਰ ਜ਼ਿਆਦਾ ਵਿਸਥਾਰ ਕਰਨ ਜਾ ਰਹੀ ਹੈ ਤਾਂਕਿ ਉਹ ਭਾਰਤ ਦੇ ਨਾਲ ਹੀ ਦੂਜੇ ਦੇਸ਼ਾਂ ਦੀ ਮੰਗ ਨੂੰ ਪੂਰੀ ਕਰ ਸਕੇ। ਇਸੇ ਤਰ੍ਹਾਂ ਕਵਾਲਕਾਮ ਦੇ ਸੀਈਓ ਤੇ ਪ੍ਰੈਜ਼ੀਡੈਂਟ ਕ੍ਰਿਸਟਿਆਨੋ ਅਮੋਨ ਨੇ ਕਿਹਾ ਕਿ ਭਾਰਤ ਵਿਚ 5ਜੀ ਵਿਸਥਾਰ ’ਤੇ ਦੱਖਣੀ ਅਮਰੀਕੀ, ਦੱਖਣ-ਪੂਰਬੀ ਏਸ਼ੀਆਈ ਅਤੇ ਮੱਧ-ਪੂਰਬ ਏਸ਼ੀਆਈ ਦੇਸ਼ਾਂ ਦੀ ਵੀ ਨਜ਼ਰ ਹੈ। ਭਾਰਤ ਜਿੰਨਾ ਵੱਡਾ ਬਾਜ਼ਾਰ ਦਿੰਦਾ ਹੈ, ਅਜਿਹਾ ਦੁਨੀਆ ਵਿਚ ਹੋਰ ਕਿਤੇ ਉਪਲਬਧ ਨਹੀਂ ਹੈ।