Home » ਕ੍ਰਾਈਸਟਚਰਚ ਵਿੱਚ ਚੋਰਾਂ ਨੇ ਲੁੱਟਿਆਂ ਵੈਪ ਸਟੋਰ…
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਚੋਰਾਂ ਨੇ ਲੁੱਟਿਆਂ ਵੈਪ ਸਟੋਰ…

Spread the news

ਕ੍ਰਾਈਸਟਚਰਚ ਵਿੱਚ ਇੱਕ vape ਸਟੋਰ ਨੂੰ ਰਾਤੋ ਰਾਤ ਇੱਕ ਰੈਮ ਰੇਡ ਹੋਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ 2.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਐਡਿੰਗਟਨ ਦੇ ਉਪਨਗਰ ਵਿੱਚ ਇੱਕ ਘਟਨਾ ਦੀ ਸੂਚਨਾ ਮਿਲੀ ਸੀ।ਇੱਕ ਬੁਲਾਰੇ ਨੇ ਕਿਹਾ ਕਿ ਅਪਰਾਧੀ ਮੌਕੇ ਤੋ ਫ਼ਰਾਰ ਹੋ ਗਏ ਅਤੇ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਲਿੰਕਨ ਰੋਡ ‘ਤੇ ਹੁੱਕਾ ਐਡਿੰਗਟਨ ਦੇ ਸਟਾਫ ਨੇ ਕਿਹਾ ਕਿ ਅਜੇ ਇਸ ਗੱਲ ਦਾ ਅੰਦਾਜ਼ਾ ਨਹੀ ਲਗਾਇਆਂ ਜਾ ਸਕਦਾ ਕਿ ਕਿੰਨੇ ਡਾਲਰਾਂ ਦਾ ਨੁਕਸਾਨ ਹੋਇਆ ਹੈ, ਪਰ ਬਹੁਤ ਸਾਰੇ ਵੈਪਿੰਗ ਉਤਪਾਦ ਚੋਰੀ ਹੋਏ ਹਨ।