Home » ਆਕਲੈਂਡ ‘ਚ ਬੀਤੀ ਰਾਤ ਰਹੀ ਚੋਰਾਂ ਦੇ ਨਾਮ…
Home Page News New Zealand Local News NewZealand

ਆਕਲੈਂਡ ‘ਚ ਬੀਤੀ ਰਾਤ ਰਹੀ ਚੋਰਾਂ ਦੇ ਨਾਮ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਆਕਲੈਂਡ ਵਿੱਚ ਫਿਰ ਚੋਰਾਂ ਦਾ ਬੋਲਬਾਲਾ ਰਿਹਾ ਚੋਰਾਂ ਨੇ ਆਕਲੈਂਡ ਦੇ ਆਲੇ-ਦੁਆਲੇ ਕਈ ਸਟੋਰਾਂ ਅਤੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆਂ।ਚੋਰਾਂ ਦੁਆਰਾ ਘੱਟੋ-ਘੱਟ ਛੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨਾਂ ਵਿੱਚ ਪਾਪਾਟੋਏਟੋਏ ਵਿੱਚ ਇੱਕ ਫਲ ਅਤੇ ਸਬਜ਼ੀਆਂ ਦੀ ਦੁਕਾਨ, ਦੱਖਣੀ ਆਕਲੈਂਡ ਵਿੱਚ ਔਰਮਿਸਟਨ ਸ਼ਾਪਿੰਗ ਸੈਂਟਰ, ਟਿਟੀਰੰਗੀ, ਪੱਛਮੀ ਆਕਲੈਂਡ ਵਿੱਚ ਇੱਕ ਲਿਕਰਲੈਂਡ ਅਤੇ ਸੁਪਰਵੈਲਯੂ ਦੀ ਦੁਕਾਨ ਅਤੇ ਪਾਰਨੇਲ ਵਿੱਚ ਇੱਕ ਫਰਨੀਚਰ ਸਟੋਰ। ਪੁਲਿਸ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਇਹਨਾਂ ਘਟਨਾਵਾਂ ਸਬੰਧੀ ਅਜੇ ਕਿਸੇ ਗ੍ਰਿਫਤਾਰੀ ਦੀ ਕੋਈ ਖ਼ਬਰ ਨਹੀ ਹੈ।