Home » ਕੇਜਰੀਵਾਲ ਹੁਣ ਭਗਵੰਤ ਮਾਨ ਦੀ ਪਿੱਠ ‘ਚ ਵੀ ਛੁਰਾ ਮਾਰੇਗਾ, ਕੁਮਾਰ ਵਿਸ਼ਵਾਸ…
Home Page News India India News

ਕੇਜਰੀਵਾਲ ਹੁਣ ਭਗਵੰਤ ਮਾਨ ਦੀ ਪਿੱਠ ‘ਚ ਵੀ ਛੁਰਾ ਮਾਰੇਗਾ, ਕੁਮਾਰ ਵਿਸ਼ਵਾਸ…

Spread the news

ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਵਿਸ਼ਵਾਸ ਨੇ ਕਿਹਾ ਕਿ ਆਪ ਸੁਪਰੀਮੋ ਸਿਰਫ਼ ਉਨ੍ਹਾਂ ਦੇ ਬੋਲਣ ਤੋਂ ਹੀ ਡਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹੰਕਾਰੀਆਂ ਦੀ ਲੰਕਾ ਵਿੱਚ ਪੰਜਾਬ ਦੇ ਲੋਕ ਅੱਗ ਲਾਉਣਗੇ। ਉਨ੍ਹਾਂ ਕਿਹਾ ਕਿ ਜਿਹੜਾ ਕੇਜਰੀਵਾਲ ਆਪਣੇ ਗੁਰੂ ਅਤੇ ਆਪਣੇ ਸਾਥੀਆਂ ਦਾ ਨਹੀਂ ਹੋ ਸਕਿਆ, ਉਹ ਭਗਵੰਤ ਮਾਨ ਦਾ ਕਿਵੇਂ ਹੋ ਜਾਵੇਗ। ਉਨ੍ਹਾਂ ਕਿਹਾ ਕਿ ਛੇਤੀ ਹੀ ਕੇਜਰੀਵਾਲ ਭਗਵੰਤ ਮਾਨ ਦੀ ਪਿੱਠ ‘ਚ ਵੀ ਛੁਰਾ ਮਾਰੇਗਾ।ਕੁਮਾਰ ਵਿਸ਼ਵਾਸ ਨੇ ਭਗਵੰਤ ਮਾਨ ਨੂੰ ਆਪਦਾ ਛੋਟਾ ਭਰਾ ਦਸਦਿਆਂ ਕਿਹਾ ਕਿ ਮਾਨ ਨੂੰ ਉਹ ਹੀ ਆਮ ਆਦਮੀ ਪਾਰਟੀ ਵਿੱਚ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਕੇਜਰੀਵਾਲ ਨੇ ਉਨ੍ਹਾਂ ਦਾ ਬਹੁਤ ਅਪਮਾਨ ਵੀ ਕੀਤਾ, ਜਿਸ ਦੇ ਨਤੀਜੇ ਵੱਜੋਂ ਮਾਨ 2 ਵਾਰੀ ਅਸਤੀਫਾ ਦੇਣ ਲਈ ਉਨ੍ਹਾਂ ਕੋਲ ਘਰ ਵੀ ਆਏ ਸਨ।ਉਨ੍ਹਾਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸ਼ਹੀਦਾਂ ਅਤੇ ਗੁਰੂਆਂ ਦੇ ਕਹੇ ਅਨੁਸਾਰ ਪੱਗੜੀ ਸੰਭਲ ਜੱਟਾ ਵਾਂਗ ਹੁਣ ਪੰਜਾਬ ਨੂੰ ਸੰਭਾਲਣ, ਨਾ ਕਿ ਦਿੱਲੀ ਦੇ ਕਿਸੇ ਚਲਾਕ ਵਿਅਕਤੀ ਦੇ ਦੀਆਂ ਉੱਗਲਾਂ ਦੇ ਇਸ਼ਾਰੇ ‘ਤੇ ਸਰਕਾਰ ਚਲਾਓ।