Home » ਪਰਚੇ,ਗ੍ਰਿਫ਼ਤਾਰੀਆਂ ਦਾ ਮੈਨੂੰ ਨਹੀ ਕੋਈ ਡਰ-ਭਾਈ ਅੰਮ੍ਰਿਤਪਾਲ ਸਿੰਘ…
Home Page News India India News

ਪਰਚੇ,ਗ੍ਰਿਫ਼ਤਾਰੀਆਂ ਦਾ ਮੈਨੂੰ ਨਹੀ ਕੋਈ ਡਰ-ਭਾਈ ਅੰਮ੍ਰਿਤਪਾਲ ਸਿੰਘ…

Spread the news

ਅੰਮ੍ਰਿਤਪਾਲ ਸਿੰਘ ਵੱਲੋਂ ਯਿਸੂ ਮਸੀਹ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ ਭਖ਼ਦਾ ਜਾ ਰਿਹਾ ਹੈ। ਇਕ ਪਾਸੇ ਜਿਥੇ ਈਸਾਈ ਭਾਈਚਾਰੇ ਵੱਲੋਂ ਰੋਸ ਵਜੋਂ ਜਲੰਧਰ ਵਿਖੇ ਹਾਈਵੇ ਜਾਮ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਪਰਚਿਆਂ-ਗ੍ਰਿਫ਼ਤਾਰੀਆਂ ਦਾ ਕੋਈ ਡਰ ਨਹੀਂ ਹੈ। ਇਸ ਲਈ ਸੜਕਾਂ ਜਾਮ ਕਰਨ ਦੀ ਕੋਈ ਲੋੜ ਨਹੀ, ਪ੍ਰਸ਼ਾਸਨ ਚਾਹੇ ਤਾਂ ਉਸ ’ਤੇ ਪਰਚਾ ਕਰ ਲਵੇ। ਜਦੋਂ ਗ੍ਰਿਫ਼ਤਾਰੀ ਦਾ ਸਮਾਂ ਆਵੇਗਾ, ਉਦੋਂ ਦੇਖ ਲੈਣਗੇ, ਕੀ ਕਰਨਾ ਹੈ।ਅੰਮ੍ਰਿਤਪਾਲ ਨੇ ਕਿਹਾ ਕਿ ਉਹ ਆਪਣੇ ਬਿਆਨ ’ਤੇ ਕਾਇਮ ਹੈ ਅਤੇ ਇਸ ਨੂੰ ਗ਼ਲਤ ਨਹੀਂ ਮੰਨਦੇ। ਉਨ੍ਹਾਂ ਨੇ ਸਿਰਫ਼ ਸੱਚ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਈਸਾਈ ਭਾਈਚਾਰੇ ਵੱਲੋਂ ਸਿੱਖ ਧਰਮ ਬਾਰੇ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ, ਹੁਣ ਉਹ ਇਸ ਤੋਂ ਅੱਕ ਚੁੱਕੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਤਕ ਈਸਾਈ ਭਾਈਚਾਰੇ ਵੱਲੋਂ ਸਿੱਖ ਧਰਮ ਬਾਰੇ ਗ਼ਲਤ ਪ੍ਰਚਾਰ ਬੰਦ ਨਹੀਂ ਕੀਤਾ ਜਾਂਦਾ, ਉਹ ਅਜਿਹੇ ਸੱਚ ਬੋਲਦੇ ਰਹਿਣਗੇ।