Home » ਆਕਲੈਂਡ ਫੂਡਬੈਂਕ ‘ਚ ਚੋਰੀ ਕਰਨ ਵਾਲੀ ਔਰਤ ਗ੍ਰਿਫਤਾਰ…
Home Page News • India • India News

ਆਕਲੈਂਡ ਫੂਡਬੈਂਕ ‘ਚ ਚੋਰੀ ਕਰਨ ਵਾਲੀ ਔਰਤ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਇੱਕ ਫੂਡਬੈਂਕ ਤੇ ਐਤਵਾਰ ਨੂੰ ਲੁੱਟ ਹੋਣ ਤੋਂ ਬਾਅਦ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਐਤਵਾਰ ਦੁਪਹਿਰ ਨੂੰ ਡਕੈਤੀ ਬਾਰੇ ਰਿਪੋਰਟ ਮਿਲੀ ਸੀ।ਪੁਲਿਸ ਨੇ ਦੱਸਿਆ ਕਿ ਇੱਕ 20 ਸਾਲਾ ਔਰਤ ਨੂੰ ਅੱਜ ਦੁਪਹਿਰ ਮੈਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਚੋਰੀ ਦੇ ਦੋਸ਼ ਵਿੱਚ ਪੇਸ਼ ਕੀਤਾ ਜਾਣਾ ਹੈ।ਉਸ ਦੀ ਗ੍ਰਿਫਤਾਰੀ ਦੇ ਸਮੇਂ ਕਥਿਤ ਤੌਰ ‘ਤੇ ਚੋਰੀ ਹੋਏ ਖਾਣ-ਪੀਣ ਦੀਆਂ ਵਸਤੂਆਂ ਵੀ ਮੌਜੂਦ ਸਨ।