Home » ਰਾਸ਼ਟਰਪਤੀ ਪੁਤਿਨ ਨੇ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਇਲਾਕਿਆਂ ‘ਚ ਲਾਇਆ ਮਾਰਸ਼ਲ ਲਾਅ…
Home Page News India World World News

ਰਾਸ਼ਟਰਪਤੀ ਪੁਤਿਨ ਨੇ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਇਲਾਕਿਆਂ ‘ਚ ਲਾਇਆ ਮਾਰਸ਼ਲ ਲਾਅ…

Spread the news

ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਚਾਰ ਇਲਾਕਿਆਂ ‘ਚ ਮਾਰਸ਼ਲ ਲਾਅ ਐਲਾਨ ਦਿੱਤਾ ਅਤੇ ਰੂਸ ਦੇ ਸਾਰੇ ਇਲਾਕਿਆਂ ਦੇ ਮੁਖੀਆਂ ਨੂੰ ਵਾਧੂ ਐਮਰਜੈਂਸੀ ਸ਼ਕਤੀਆਂ ਦੇ ਦਿੱਤੀਆਂ। ਪੁਤਿਨ ਨੇ ਮਾਰਸ਼ਲ ਲਾਅ ਦੇ ਤਹਿਤ ਚੁੱਕੇ ਜਾਣ ਵਾਲੇ ਕਦਮਾਂ ਨੂੰ ਫ਼ਿਲਹਾਲ ਸਾਫ਼ ਨਹੀ ਕੀਤਾ, ਪਰ ਕਿਹਾ ਕਿ ਉਨ੍ਹਾਂ ਦਾ ਹੁਕਮ ਵੀਰਵਾਰ ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਆਪਣੇ ਹੁਕਮਾਂ ‘ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿਸ਼ੇਸ਼ ਮਤਾ ਪੇਸ਼ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ। ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਸ਼ੁਰੂਆਤ ‘ਚ ਪੁਤਿਨ ਨੇ ਟੈਲੀਵਿਜ਼ਨ ‘ਤੇ ਕਿਹਾ ਕਿ ਉਹ ਆਪਣੇ ਲੋਕਾਂ ਦੀ ਸੁਰੱਖਿਆ, ਰੂਸ ਦੀ ਸੁਰੱਖਿਆ ਅਤੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਬਹੁਤ ਮੁਸ਼ਕਲ ਚੀਜ਼ਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ। ਜਿਹੜੇ ਲੋਕ ਫਰੰਟ ਲਾਈਨ ‘ਤੇ ਤਾਇਨਾਤ ਹਨ ਜਾਂ ਫਾਇਰਿੰਗ ਰੇਂਜਾਂ ਅਤੇ ਸਿਖਲਾਈ ਕੇਂਦਰਾਂ ‘ਤੇ ਸਿਖਲਾਈ ਲੈ ਰਹੇ ਹਨ, ਉਨ੍ਹਾਂ ਨੂੰ ਸਾਡਾ ਸਮਰਥਨ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੱਛੇ ਸਾਡਾ ਵੱਡਾ, ਮਹਾਨ ਰਾਸ਼ਟਰ ਅਤੇ ਇਕਜੁੱਟ ਲੋਕ ਹਨ। ਰੂਸ ਦੀ ਸੰਸਦ ਦੇ ਉਪਰਲੇ ਸਦਨ ਨੇ ਤੁਰੰਤ ਚਾਰ ਖੇਤਰਾਂ ‘ਚ ਮਾਰਸ਼ਲ ਲਾਅ ਲਗਾਉਣ ਦੇ ਪੁਤਿਨ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ। ਡਰਾਫਟ ਕਾਨੂੰਨ ਮੁਤਾਬਕ ਇਸ ‘ਚ ਯਾਤਰਾ ਅਤੇ ਜਨਤਕ ਇਕੱਠਾਂ ‘ਤੇ ਪਾਬੰਦੀਆਂ, ਸਖ਼ਤ ਸੈਂਸਰਸ਼ਿਪ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਵਿਆਪਕ ਸ਼ਕਤੀਆਂ ਸ਼ਾਮਲ ਹੋ ਸਕਦੀਆਂ ਹਨ। ਪੁਤਿਨ ਨੇ ਆਪਣੇ ਹੁਕਮਾਂ ਤਹਿਤ ਰੂਸੀ ਖੇਤਰਾਂ ਦੇ ਮੁਖੀਆਂ ਨੂੰ ਦਿੱਤੀਆਂ ਗਈਆਂ ਵਾਧੂ ਸ਼ਕਤੀਆਂ ਦਾ ਵੀ ਵੇਰਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਸਥਿਤੀ ‘ਚ ਰੂਸੀ ਖੇਤਰਾਂ ਦੇ ਮੁਖੀਆਂ ਨੂੰ ਵਾਧੂ ਸ਼ਕਤੀਆਂ ਦੇਣਾ ਜ਼ਰੂਰੀ ਸਮਝਦੇ ਹਨ। ਪੁਤਿਨ ਨੇ ਯੂਕਰੇਨ ‘ਚ ਲੜਾਈ ਦੇ ਮੱਦੇਨਜ਼ਰ ਵੱਖ-ਵੱਖ ਸਰਕਾਰੀ ਏਜੰਸੀਆਂ ਵਿਚਾਲੇ ਗੱਲਬਾਤ ਨੂੰ ਵਧਾਉਣ ਲਈ ਇਕ ਤਾਲਮੇਲ ਕਮੇਟੀ ਦੀ ਸਥਾਪਨਾ ਦਾ ਆਦੇਸ਼ ਦਿੱਤਾ, ਜਿਸ ਨੂੰ ਉਨ੍ਹਾਂ ਨੇ “ਵਿਸ਼ੇਸ਼ ਫੌਜੀ ਕਾਰਵਾਈ” ਕਿਹਾ। ਸਰਕਾਰੀ ਸਮਾਚਾਰ ਏਜੰਸੀ ਆਰ. ਆਈ. ਏ. – ਨੋਵੋਸਤੀ ਮੁਤਾਬਕ ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਦੀਆਂ ਸਰਹੱਦਾਂ ਨੂੰ ਬੰਦ ਕਰਨ ਦੇ ਪੁਤਿਨ ਦੇ ਆਦੇਸ਼ ਤੋਂ ਰੂਸ ਦੀਆਂ ਸਰਹੱਦਾਂ ਨੂੰ ਬੰਦ ਕਰਨ ਦਾ ਅੰਦਾਜ਼ਾ ਨਹੀ ਲਗਾਇਆ ਜਾਣਾ ਚਾਹੀਦਾ।