Home » ਮੈਨੁਰੇਵਾ ‘ਚ ਘਰ ਨੂੰ ਲੱਗੀ ਅੱਗ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਤੇ ਕਤਲ ਦੇ ਦੋਸ਼…
Home Page News India News New Zealand Local News

ਮੈਨੁਰੇਵਾ ‘ਚ ਘਰ ਨੂੰ ਲੱਗੀ ਅੱਗ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਤੇ ਕਤਲ ਦੇ ਦੋਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਮਹੀਨੇ ਮੈਨੁਰੇਵਾ ਦੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ ਤੋਂ ਬਾਅਦ ਇੱਕ 50 ਸਾਲਾ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਕਾਉਂਟੀਜ਼ ਮੈਨੂਕਾਉ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੀ ਡਿਟੈਕਟਿਵ ਸੀਨੀਅਰ ਸਾਰਜੈਂਟ ਵੇਰੋਨਿਕਾ ਮੈਕਫਰਸਨ ਨੇ ਕਿਹਾ ਕਿ ਇਹ ਵਿਅਕਤੀ ਅੱਜ ਸਵੇਰੇ ਮੈਨੂਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਅੱਗ ਲੱਗਣ ਦੀ ਘਟਨਾ 17 ਸਤੰਬਰ ਨੂੰ ਮੈਨੁਰੇਵਾ ਵਿੱਚ ਇੱਕ ਘਰ ਵਿੱਚ ਵਾਪਰੀ ਸੀ ਜਿੱਥੇ ਪੁਲਿਸ ਦੀ ਜਾਂਚ ਵਿੱਚ ਅਗਲੇ ਦਿਨ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ।