Home » ਪਾਪਾਟੋਏਟੋਏ ‘ਚ ਦਿਨ ਦਿਹਾੜੇ ਚੋਰਾਂ ਨੇ ਲੁੱਟਿਆਂ ‘ਸਪਾਰਕਲ ਜਿਊਲਰ’
Home Page News • New Zealand Local News • NewZealand

ਪਾਪਾਟੋਏਟੋਏ ‘ਚ ਦਿਨ ਦਿਹਾੜੇ ਚੋਰਾਂ ਨੇ ਲੁੱਟਿਆਂ ‘ਸਪਾਰਕਲ ਜਿਊਲਰ’

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਇਸ ਟਾਇਮ ਲੁੱਟਾਂ-ਖੋਹਾਂ ਦਾ ਮਾਮਲਾ ਇੰਨਾਂ ਵੱਧ ਗਿਆਂ ਹੈ ਕਿ ਚੋਰ ਬਿਨਾ ਕਿਸੇ ਡਰ ਦੇ ਭਰੇ ਬਜ਼ਾਰਾਂ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਹੁਣ ਚੋਰੀ ਦਾ ਤਾਜਾਂ ਮਾਮਲਾ ਪਾਪਾਟੋੲਟੋਏ ਤੋ ਸਾਹਮਣੇ ਆਇਆਂ ਹੈ ਜਿੱਥੇ ਬੀਤੇ ਕੱਲ ਚੋਰਾਂ ਨੇ ਗ੍ਰੇਟ ਸਾਊਥ ਰੋਡ ਸਥਿਤ ਮਸ਼ਹੂਰ ‘ਸਪਾਰਕਲ ਜਿਊਲਰ’ ਦੇ ਸਟੋਰ ‘ਤੇ ਦਿਨ-ਦਿਹਾੜੇ ਜਿਊਲਰੀ ਸ਼ਾਪ ਵਿੱਚ ਵੜ੍ਹ ਕੇ ਲੁਟੇਰਿਆਂ ਨੇ ਪਹਿਲਾਂ ਤਾਂ ਜਿਊਲਰੀ ਸਟੋਰ ਦਾ ਕਾਫੀ ਨੁਕਸਾਨ ਕੀਤਾ ਤੇ ਉਸਤੋਂ ਬਾਅਦ ਕਈ ਹਜਾਰ ਮੁੱਲ ਦੀ ਸੋਨੇ ਦੀ ਜਿਊਲਰੀ ਆਪਣੇ ਨਾਲ ਲੈ ਕੇ ਮੌਕੇ ਤੋ ਫ਼ਰਾਰ ਹੋ ਗਏ। ਇਹ ਘਟਨਾ ਕੱਲ ਸ਼ਾਮ 5.15 ਵਜੇ ਦੇ ਕਰੀਬ ਵਾਪਰੀ ਹੈ।ਡੇਲੀ ਖ਼ਬਰ ਦੀ ਟੀਮ ਵੱਲੋਂ ਮੌਕੇ ਤੇ ਜਾ ਵੇਖਿਆਂ ਕਿ ਚੋਰਾਂ ਨੇ ਮੇਨ ਦਰਵਾਜ਼ੇ ਨੂੰ ਭੰਨ ਕੇ ਅੰਦਰ ਦਾਖਲ ਹੋ ਸਟੋਰ ਤੇ ਕਾਫੀ ਭੰਨ-ਤੋੜ ਕੀਤੀ ਅਤੇ ਵੱਡੀ ਮਾਤਰਾਂ ਵਿੱਚ ਸੋਨੇ ਦੇ ਗਹਿਣੇ ਚੋਰੀ ਕੀਤੀ ਗਏ ਹਨ।ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।