Home » PM ਮੋਦੀ ਦਾ ਦੀਵਾਲੀ ਦਾ ਤੋਹਫਾ, 22 ਅਕਤੂਬਰ ਨੂੰ 75 ਹਜ਼ਾਰ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ…
Home Page News India India News

PM ਮੋਦੀ ਦਾ ਦੀਵਾਲੀ ਦਾ ਤੋਹਫਾ, 22 ਅਕਤੂਬਰ ਨੂੰ 75 ਹਜ਼ਾਰ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ ‘ਤੇ ਨੌਜਵਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਜਾਣਕਾਰੀ ਮੁਤਾਬਕ 22 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਨੌਜਵਾਨ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਉੜੀਸਾ ਤੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਗੁਜਰਾਤ ਤੋਂ ਮਨਸੁਖ ਮਾਂਡਵੀਆ, ਚੰਡੀਗੜ੍ਹ ਤੋਂ ਅਨੁਰਾਗ ਠਾਕੁਰ, ਮਹਾਰਾਸ਼ਟਰ ਤੋਂ ਪੀਯੂਸ਼ ਗੋਇਲ ਸ਼ਾਮਲ ਹਨ। ਇਸ ਸਾਲ ਜੂਨ ਵਿੱਚ ਪੀਐਮ ਮੋਦੀ ਨੇ ਸਾਰੇ ਵਿਭਾਗਾਂ ਤੇ ਮੰਤਰਾਲਿਆਂ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਗਲੇ ਡੇਢ ਸਾਲ ਵਿੱਚ ਯਾਨੀ ਦਸੰਬਰ 2023 ਤਕ 10 ਲੱਖ ਨੌਕਰੀਆਂ ਦੇਵੇਗੀ। ਪੀਐਮ ਮੋਦੀ ਦੇ ਐਲਾਨ ਤੋਂ ਬਾਅਦ ਇਸ ਦਿਸ਼ਾ ਵਿੱਚ ਮਿਸ਼ਨ ਮੋਡ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਹੁਣ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ 75,000 ਨੌਜਵਾਨਾਂ ਨੂੰ ਰੁਜ਼ਗਾਰ ਪੱਤਰ ਦੇਣਗੇ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਦੇ ਮੁੱਦੇ ‘ਤੇ ਅਕਸਰ ਮੋਦੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਦੀਆਂ ਰਹੀਆਂ ਹਨ। ਇਸ ਅਭਿਆਸ ਨੂੰ ਵਿਰੋਧੀ ਧਿਰ ਦੇ ਖਿਲਾਫ ਸਰਕਾਰ ਦੇ ਜਵਾਬੀ ਹਮਲੇ ਵਜੋਂ ਦੇਖਿਆ ਗਿਆ ਸੀ। ਪੀਐਮ ਮੋਦੀ ਇਕ ਨੇਤਾ ਤੇ ਪ੍ਰਧਾਨ ਮੰਤਰੀ ਹਨ ਜੋ ਕਦੇ ਛੁੱਟੀ ਨਹੀਂ ਲੈਂਦੇ। ਇਸ ਵਾਰ ਦੀਵਾਲੀ ‘ਤੇ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ। ਪੀਐਮ ਮੋਦੀ ਦਾ ਇਹ ਦੀਪ ਉਤਸਵ ਵਿਅਸਤ ਸ਼ੈਡਿਊਲ ਹੈ। ਗੁਜਰਾਤ ਤੇ ਹਿਮਾਚਲ ਵਿੱਚ ਚੋਣ ਰੈਲੀਆਂ ਦੇ ਨਾਲ-ਨਾਲ ਪੀਐਮ ਮੋਦੀ ਧਨਤੇਰਸ ਦੇ ਦਿਨ ਕੇਦਾਰਨਾਥ ਜਾਣਗੇ। ਫਿਰ ਛੋਟੀ ਦੀਵਾਲੀ ਵਾਲੇ ਦਿਨ ਉਹ ਅਯੁੱਧਿਆ ਵਿਚ ਰਹਿਣਗੇ ਅਤੇ ਸੈਨਿਕਾਂ ਵਿਚ ਦੀਵਾਲੀ ਮਨਾਉਣਗੇ। ਪ੍ਰਧਾਨ ਮੰਤਰੀ ਮੋਦੀ 23 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਪਹੁੰਚਣਗੇ। ਇੱਥੇ ਉਹ ਭਗਵਾਨ ਰਾਮਲਲਾ ਵਿਰਾਜਮਾਨ ਦੀ ਪੂਜਾ ਕਰਨਗੇ ਤੇ ਦਰਸ਼ਨ ਕਰਨਗੇ ਤੇ ਇਸ ਤੋਂ ਬਾਅਦ ਰਾਮ ਜਨਮ ਭੂਮੀ ਤੀਰਥ ਖੇਤਰ ਦਾ ਨਿਰੀਖਣ ਕਰਨਗੇ। ਪ੍ਰਧਾਨ ਮੰਤਰੀ ਮੋਦੀ 23 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਪਹੁੰਚਣਗੇ। ਇੱਥੇ ਉਹ ਭਗਵਾਨ ਰਾਮਲਲਾ ਵਿਰਾਜਮਾਨ ਦੀ ਪੂਜਾ ਕਰਨਗੇ ਤੇ ਦਰਸ਼ਨ ਕਰਨਗੇ ਤੇ ਇਸ ਤੋਂ ਬਾਅਦ ਰਾਮ ਜਨਮ ਭੂਮੀ ਤੀਰਥ ਖੇਤਰ ਦਾ ਨਿਰੀਖਣ ਕਰਨਗੇ।