ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਮਾਊਂਟ ਅਲਬਰਟ ਵੋਟਰ ਦਫ਼ਤਰ ਦੇ ਬਾਹਰ ਇੱਕ ਵੱਡੀ ਪੁਲਿਸ ਮੌਜੂਦਗੀ ਹੈ, ਜਿਸ ਵਿੱਚ ਕਈ ਪੁਲਿਸ ਕਾਰਾਂ ਅਤੇ ਫਾਇਰ ਉਪਕਰਨ ਘਟਨਾ ਸਥਾਨ ‘ਤੇ ਮੌਜੂਦ ਹਨ।ਦਫਤਰ ਦੇ ਮੂਹਰਲੇ ਦਰਵਾਜ਼ੇ ਤੇ ਕੁੱਝ ਭੰਨਤੌੜ ਹੋਈ ਹੈ ਅਤੇ ਬਾਹਰ ਫੁੱਟਪਾਥ ‘ਤੇ ਸਮੁਰਾਈ ਤਲਵਾਰ ਪਈ ਹੋਈ ਹੈ। ਪ੍ਰਧਾਨ ਮੰਤਰੀ ਆਰਡਰਨ ਇਸ ਸਮੇਂ ਅੰਟਾਰਕਟੀਆ(Antarctia) ਵਿੱਚ ਹਨ।
