ਬਰੈਂਪਟਨ,ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ)ਪੀਲ ਰੀਜਨਲ ਪੁਲਿਸ ਵੱਲੋ ਪ੍ਰੋਜੈਕਟ ਜ਼ੁਕਾਰਿਤਾਸ ( Zucaritas) ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ । ਇਸ ਮਾਮਲੇ ਚ ਤਿੰਨ ਪੰਜਾਬੀਆ ਸਮੇਤ ਪੰਜ ਜਣੇ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਹਨ।ਇਸ ਮਾਮਲੇ ਚ ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲੇ ਸ਼ੱਕੀਆ ਚ ਬਰੈਂਪਟਨ ਤੋਂ ਜਸਪ੍ਰੀਤ ਸਿੰਘ (28), ਮਿਸੀਸਾਗਾ ਤੋਂ ਰਵਿੰਦਰ ਬੋਪਾਰਾਏ (27) ,ਕੈਲੇਡਨ ਤੋ ਗੁਰਦੀਪ ਗਾਖਲ (38) ਤੇ ਖਲੀਲੁੱਲਾ ਅਮੀਨ(46) ਅਤੇ ਰਿਚਮੰਡ ਹਿਲ ਤੋ ਰੇਅ ਇਪ (27) ਸ਼ਾਮਲ ਹਨ। ਇਸ ਬਰਾਮਦਗੀ ਚ ਦੋ ਬਿਜਨਸ ਅਦਾਰਿਆ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ ਜਿੰਨਾ ਚ ਮਿਲਟਨ ਨਾਲ ਸਬੰਧਤ ਨਾਰਥ ਕਿੰਗ ਲੌਜੀਸਿਟਕ( North King Logistics, 50 steeles avenue ,Milton ) ਅਤੇ ਮਿਸੀਸਾਗਾ ਨਾਲ ਸਬੰਧਤ ਫਰੈੰਡਜ਼ ਫਰਨੀਚਰ (Friends Furniture,2835 Argentia Rd ,Mississauga) ਦੇ ਨਾਮ ਸ਼ਾਮਿਲ ਹਨ। ਪੁਲਿਸ ਵੱਲੋ 11 ਮਹੀਨੇ ਚਲਾਏ ਗਏ ਅਪ੍ਰੇਸ਼ਨ ਚ 182 ਕਿਲੋ ਮੈਥਾਮਫੇਟਾਮਾਈਨ, 166 ਕਿਲੋ ਕੋਕੀਨ ਅਤੇ 38 ਕਿਲੋ ਕੇਟਾਮਿਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ ਚ ਵੱਖ-ਵੱਖ ਸੁਰੱਖਿਆ ਏਜੰਸੀਆ ਦੇ ਨਾਲ ਅਮਰੀਕਾ ਦੀ ਹੋਮਲੈੰਡ ਸਿਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ ਵੀ ਸ਼ਾਮਲ ਸੀ, ਇਹ ਪ੍ਰੋਜੈਕਟ ਨਵੰਬਰ 2021 ਚ ਸ਼ੁਰੂ ਕੀਤਾ ਗਿਆ ਸੀ।
25 ਮਿਲੀਅਨ ਡਾਲਰ ਦੇ ਦਾ ਨਸ਼ਾ ਬਰਾਮਦ,ਤਿੰਨ ਪੰਜਾਬੀਆ ਸਮੇਤ ਪੰਜ ਜਣੇ ਗ੍ਰਿਫਤਾਰ…
October 26, 2022
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,948
- India4,175
- India Entertainment126
- India News2,801
- India Sports222
- KHABAR TE NAZAR3
- LIFE66
- Movies46
- Music81
- New Zealand Local News2,172
- NewZealand2,461
- Punjabi Articules7
- Religion902
- Sports212
- Sports211
- Technology31
- Travel54
- Uncategorized38
- World1,868
- World News1,627
- World Sports203