Home » ਵ੍ਹਾਈਟ ਹਾਊਸ ਨੇ ਕਿਹਾ – ਭਾਰਤ ਦੁਨੀਆ ‘ਚ ਟੀਕਿਆਂ ਦਾ ਹੈ ਇਕ ਮਹੱਤਵਪੂਰਨ ਨਿਰਮਾਤਾ
Home Page News India India News World

ਵ੍ਹਾਈਟ ਹਾਊਸ ਨੇ ਕਿਹਾ – ਭਾਰਤ ਦੁਨੀਆ ‘ਚ ਟੀਕਿਆਂ ਦਾ ਹੈ ਇਕ ਮਹੱਤਵਪੂਰਨ ਨਿਰਮਾਤਾ

Spread the news

ਪ੍ਰੈਸ ਬ੍ਰੀਫਿੰਗ ਦੌਰਾਨ, ਵ੍ਹਾਈਟ ਹਾਊਸ ਕੋਵਿਡ-19 ਰਿਸਪਾਂਸ ਕੋਆਰਡੀਨੇਟਰ ਡਾ: ਆਸ਼ੀਸ਼ ਝਾਅ ਨੇ ਕਿਹਾ ਕਿ ਭਾਰਤ ਆਪਣੀ ਨਿਰਮਾਣ ਸਮਰੱਥਾ ਦੇ ਕਾਰਨ ਟੀਕਿਆਂ ਦਾ ਇੱਕ ਵੱਡਾ ਨਿਰਯਾਤਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿੱਚ ਟੀਕਿਆਂ ਦਾ ਇੱਕ ਮਹੱਤਵਪੂਰਨ ਨਿਰਮਾਤਾ ਹੈ। Covishield ਅਤੇ Covaccine ਭਾਰਤ ਵਿੱਚ ਬਣਾਈ ਜਾ ਰਹੀ ਹੈ। ਇਸ ਨਾਲ ਕਰੋੜਾਂ ਭਾਰਤੀਆਂ ਦਾ ਟੀਕਾਕਰਨ ਹੋ ਗਿਆ ਹੈ।ਭਾਰਤ ਨੇ ਪਿਛਲੇ ਸਾਲ 97 ਦੇਸ਼ਾਂ ਨੂੰ ਵੈਕਸੀਨ ਦਿੱਤੀ ਸੀ। ਭਾਰਤ ਨੇ ਪਿਛਲੇ ਸਾਲ 31 ਦਸੰਬਰ ਤਕ ਦੁਨੀਆ ਦੇ 97 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ 115.4 ਮਿਲੀਅਨ ਖੁਰਾਕਾਂ ਮੁਹੱਈਆ ਕਰਵਾਈਆਂ ਸਨ। ਉਸਨੇ ਪਿਛਲੇ ਸਾਲ 16 ਜਨਵਰੀ 2021 ਨੂੰ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਿਨ ਤੋਂ ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਦੇ ਤਹਿਤ ਦੂਜੇ ਦੇਸ਼ਾਂ ਨੂੰ ਵੀ ਵੈਕਸੀਨ ਦੀ ਬਰਾਮਦ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਤਹਿਤ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ-ਨਾਲ ਕਈ ਹੋਰ ਗਰੀਬ ਦੇਸ਼ਾਂ ਨੂੰ ਗ੍ਰਾਂਟ ਦੇ ਤੌਰ ‘ਤੇ ਟੀਕਾ ਭੇਜਿਆ ਹੈ। ਇਸ ਤੋਂ ਇਲਾਵਾ ਇਸ ਨੇ ਕਈ ਦੇਸ਼ਾਂ ਨੂੰ ਵੈਕਸੀਨ ਵੀ ਵੇਚੀ ਹੈ। ਇੰਨਾ ਹੀ ਨਹੀਂ, ਭਾਰਤ ਨੇ ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਕੋਵੈਕਸ ਪ੍ਰੋਗਰਾਮ ਲਈ ਵੀ ਵੈਕਸੀਨ ਮੁਹੱਈਆ ਕਰਵਾਈ ਹੈ। ਭਾਰਤ ਨੇ ਜਿਨ੍ਹਾਂ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਹੈ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਬ੍ਰਿਟੇਨ, ਕੈਨੇਡਾ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਇੰਡੋਨੇਸ਼ੀਆ, ਅਫਗਾਨਿਸਤਾਨ, ਸ੍ਰੀਲੰਕਾ, ਭੂਟਾਨ, ਮਾਲਦੀਵ, ਮੈਕਸੀਕੋ ਸ਼ਾਮਲ ਹਨ।