Home » ਆਕਲੈਂਡ ‘ਚ ਪੁਲਿਸ ਨੇ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ, ਨਕਦੀ ਅਤੇ ਅਸਲਾ ਕੀਤਾ ਬਰਾਮਦ…
Home Page News New Zealand Local News NewZealand

ਆਕਲੈਂਡ ‘ਚ ਪੁਲਿਸ ਨੇ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ, ਨਕਦੀ ਅਤੇ ਅਸਲਾ ਕੀਤਾ ਬਰਾਮਦ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਦੋ ਦਿਨਾਂ ‘ਚ ਆਕਲੈਂਡ ਵਿੱਚ ਡਰੱਗਜ਼ ਬਣਾਉਣ ਅਤੇ ਵੰਡਣ ਵਿੱਚ ਸ਼ਾਮਲ ਇੱਕ ਡਰੱਗ ਸਿੰਡੀਕੇਟ ਬਾਰੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਬ੍ਰਾਊਨਜ਼ ਬੇ ਦੀ ਇੱਕ 32-ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ GBL ਅਤੇ LSD ਦੀ ਸਪਲਾਈ ਲਈ, ਗੈਰ-ਕਾਨੂੰਨੀ ਤੌਰ ‘ਤੇ ਇੱਕ ਵਰਜਿਤ ਬੰਦੂਕ ਰੱਖਣ ਅਤੇ ਗੈਰਕਾਨੂੰਨੀ ਤੌਰ ‘ਤੇ ਵਿਸਫੋਟਕ ਰੱਖਣ ਦੇ ਦਾ ਦੋਸ਼ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਹੋਰ ਦੋਸ਼ ਵੀ ਚੋਰੀ ਅਤੇ ਨਸ਼ਿਆਂ ਦੇ ਅਪਰਾਧਾਂ ਨਾਲ ਸਬੰਧਤ ਹਨ। ਡਿਟੈਕਟਿਵ ਇੰਸਪੈਕਟਰ ਲੋਇਡ ਸਮਿੱਡ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜੀਬੀਐਲ ਦੀਆਂ 15 ਗ੍ਰਾਮ ਦੀਆਂ ਕਈ ਬੋਤਲਾਂ,ਵੱਡੀ ਮਾਤਰਾ ਵਿੱਚ ਐਲਐਸਡੀ ਅਤੇ ਕੁੱਝ ਮੈਥਾਮਫੇਟਾਮਾਈਨ, ਕੋਕੀਨ ਅਤੇ ਕੈਨਾਬਿਸ ਬਰਾਮਦ ਹੋਈ ਹੈ।ਇਸ ਤੋ ਇਲਾਵਾ ਗੋਲਾ ਬਾਰੂਦ ਦੇ ਨਾਲ-ਨਾਲ 25,000 ਡਾਲਰ ਦੀ ਨਕਦੀ ਇੱਕ Tec-9 ਸਬ-ਮਸ਼ੀਨ ਗੰਨ ਵੀ ਜ਼ਬਤ ਕੀਤੀ ਗਈ ਹੈ। ਕਥਿਤ ਤੌਰ ‘ਤੇ ਚੋਰੀ ਦੇ ਔਜ਼ਾਰ ਅਤੇ ਗਹਿਣੇ ਵੀ ਮਿਲੇ ਹਨ।