Home » ਆਕਲੈਂਡ ਵਿੱਚ ਹੋਏ ਕਾਰ ਹਾਦਸੇ ਤੋਂ ਬਾਅਦ ਦੋ ਲੋਕਾਂ ਨੂੰ ਕਰਵਾਇਆਂ ਹਸਪਤਾਲ ਭਰਤੀ…
Home Page News New Zealand Local News NewZealand

ਆਕਲੈਂਡ ਵਿੱਚ ਹੋਏ ਕਾਰ ਹਾਦਸੇ ਤੋਂ ਬਾਅਦ ਦੋ ਲੋਕਾਂ ਨੂੰ ਕਰਵਾਇਆਂ ਹਸਪਤਾਲ ਭਰਤੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਰੇਮੂਏਰਾ ਵਿੱਚ ਅੱਜ ਦੁਪਹਿਰ ਬਾਅਦ ਹੋਏ ਇੱਕ ਹਾਦਸੇ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਰੰਗੀਟੋਟੋ ਐਵੇਨਿਊ ‘ਤੇ ਦੁਪਹਿਰ 1.26 ਵਜੇ ਸਿੰਗਲ-ਕਾਰ ਹਾਦਸਾ ਵਾਪਰਿਆ।ਮੌਕੇ ਤੇ ਸੇਂਟ ਜੌਨ ਨੇ ਦੋ ਐਂਬੂਲੈਂਸਾਂ ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਭੇਜੀ। ਦੋ ਲੋਕਾਂ ਨੂੰ ਐਂਬੂਲੈਂਸ ਰਾਹੀਂ ਆਕਲੈਂਡ ਹਸਪਤਾਲ ਲਿਜਾਇਆ ਗਿਆ। ਇੱਕ ਦੀ ਹਾਲਤ ਗੰਭੀਰ ਹੈ ਅਤੇ ਦੂਜੇ ਦੀ ਮੱਧਮ ਹਾਲਤ ਹੈ।ਪੁਲਿਸ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ।