Home » ਆਕਲੈਂਡ, ਕ੍ਰਾਈਸਟਚਰਚ ਵਿੱਚ ਹੋਏ ਵੱਖ-ਵੱਖ ਹਾਦਸਿਆਂ ਵਿੱਚ ਦੋ ਦੀ ਮੌਤ…
Home Page News New Zealand Local News NewZealand

ਆਕਲੈਂਡ, ਕ੍ਰਾਈਸਟਚਰਚ ਵਿੱਚ ਹੋਏ ਵੱਖ-ਵੱਖ ਹਾਦਸਿਆਂ ਵਿੱਚ ਦੋ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਕ੍ਰਾਈਸਟਚਰਚ ਅਤੇ ਆਕਲੈਂਡ ਵਿੱਚ ਵੱਖ-ਵੱਖ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕ੍ਰਾਈਸਟਚਰਚ ‘ਚ ਇਹ ਹਾਦਸਾ ਬੀਤੀ ਰਾਤ 9.30 ਵਜੇ ਯੈਲਡਹਰਸਟ ਰੋਡ ‘ਤੇ ਵਾਪਰਿਆ।ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਦੋ ਵਾਹਨਾਂ ਦੀ ਟੱਕਰ ਹੋਈ ਹੈ।ਜਿੱਥੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਪਰ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਸਰਾ ਹਾਦਸਾ ਉੱਤਰ-ਪੱਛਮੀ ਆਕਲੈਂਡ ਦੇ ਕਾਉਕਾਪਾਕਾਪਾ ਵਿੱਚ ਕਾਪਾਰਾ ਕੋਸਟ ਹਾਈਵੇਅ ਉੱਤੇ ਰਾਤ ਵਾਪਰਿਆ ਜੋ ਕਿ ਕਰੀਬ 1.30 ਵਜੇ ਇਕ ਵਾਹਨ ਦੀ ਟੱਕਰ ਹੋਈ ਇਸ ਵਿੱਚ ਵੀ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।