Home » ਟਰਾਂਟੋ ਪੁਲਿਸ ਨੇ 58 ਮਿਲੀਅਨ ਡਾਲਰ ਦੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ…
Home Page News World World News

ਟਰਾਂਟੋ ਪੁਲਿਸ ਨੇ 58 ਮਿਲੀਅਨ ਡਾਲਰ ਦੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ…

Spread the news

ਟਰਾਂਟੋ ਪੁਲਿਸ ਵੱਲੋ ਪ੍ਰੋਜੈਕਟ ਜ਼ਫੀਰੋ ( Project Zafiro) ਤਹਿਤ 58 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ ਹਨ, ਇਸ ਬਰਾਮਦਗੀ ਚ 520 ਕਿਲੋ ਮੈਥਾਮਫੇਟਾਮਾਈਨ ਅਤੇ 151 ਕਿਲੋ ਕੋਕੀਨ ਦੱਸੀ ਜਾ ਰਹੀ ਹੈ। ਟਰਾਂਟੋ ਪੁਲਿਸ ਦੀ ਇਹ ਡਰੱਗ ਬਾਬਤ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਟਰਾਂਟੋ ਪੁਲਿਸ ਇੰਸਪੈਕਟਰ ਮਨਦੀਪ ਮਾਨ ਮੁਤਾਬਕ ਇਸ ਮਾਮਲੇ ਚ ਤਿੰਨ ਸ਼ਕੀ ਵਿਅਕਤੀਆ ਦੇ ਨਾਵਾਂ ਬਾਰੇ ਕਾਨੂੰਨੀ ਕਾਰਵਾਈ ਤੋਂ ਬਾਅਦ ਐਲਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਗ੍ਰੇਟਰ ਟਰਾਂਟੋ ਖੇਤਰ ਚ ਜਿੱਥੇ ਕ੍ਰਾਇਮ ਚ ਵਾਧਾ ਹੋਇਆ ਹੈ ਉਥੇ ਬੀਤੇ ਸਮੇਂ ਚ ਵੱਡੀ ਪੱਧਰ ਤੇ ਡਰੱਗਜ਼ ਦੀਆਂ ਬਰਾਮਦਗੀਆਂ ਵੀ ਹੋਈਆਂ ਹਨ।

ਕੁਲਤਰਨ ਸਿੰਘ ਪਧਿਆਣਾ