ਆਕਲੈਂਡ(ਬਲਜਿੰਦਰ ਸਿੰਘ)ਨੇਪੀਅਰ ਵਿੱਚ ਅੱਜ ਸਵੇਰੇ ਇੱਕ ਔਰਤ ਦੀ ਮੌਤ ਤੋਂ ਬਾਅਦ ਇੱਕ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਪੁਲਿਸ ਨੂੰ ਸਵੇਰੇ 4.25 ਵਜੇ ਦੇ ਕਰੀਬ ਨਫੀਲਡ ਐਵੇਨਿਊ, ਮਾਰੇਵਾ ਦੇ ਇੱਕ ਰਿਹਾਇਸ਼ੀ ਪਤੇ ‘ਤੇ ਬੁਲਾਇਆ ਗਿਆ ਜਿੱਥੇ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚਕਰਤਾ ਵੱਲੋਂ ਪੁੱਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾ 0800 555 111 ‘ਤੇ ਗੁਮਨਾਮ ਤੌਰ ‘ਤੇ 105 ਜਾਂ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰ ਸਕਦਾ ਹੈ।
